ਅੰਮ੍ਰਿਤਸਰ, 5 ਮਾਰਚ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਐਕਸਿਸ ਬੈਂਕ ਦੀ ਸਹਾਇਤਾ ਨਾਲ ਵਿਸ਼ੇਸ਼ ਲੋੜਾਂ ਵਾਲੇ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਇਲੈਕਟਿ੍ਰਕ ਵੀਲ ਚੇਅਰ, ਜੋ ਕਿ ਉਨਾਂ ਦੇ ਰੋਜ਼ਮਰੀ ਦੀਆਂ ਜਰੂਰਤਾਂ ਅਸਾਨੀ ਨਾਲ ਪੂਰਾ ਕਰਨ ਵਿਚ ਸਹਾਈ ਹੋ ਸਕਦੀ ਹੈ, ਤਕਸੀਮ ਕੀਤੀਆਂ। ਉਨਾਂ ਇਸ ਮੌਕੇ ਬੱਚਿਆਂ ਨਾਲ ਗੱਲਬਾਤ ਕਰਦੇ ਉਨਾਂ ਨੂੰ ਹੌਂਸਲਾ ਦਿੰਦੇ ਕਿਹਾ ਕਿ ਤੁਹਾਡੇ ਕੋਲ ਵੀ ਆਮ ਬੱਚਿਆਂ ਦੀ ਤਰਾਂ ਮੌਕੇ ਹਨ, ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਉਨਾਂ ਕਿਹਾ ਕਿ ਵਿਗਿਆਨ ਦੇ ਇਸ ਯੁੱਗ ਵਿਚ ਸਰੀਰ ਦੀਆਂ ਰੋਕਾਂ ਤੁਹਾਡੇ ਅੱਗੇ ਵੱਧਣ ਦੇ ਮੌਕੇ ਰੋਕ ਨਹੀਂ ਸਕਦੀਆਂ। ਇਤਹਾਸ ਗਵਾਹ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਮਾਜ ਦੇ ਹਰੇਕ ਵਰਗ ਵਿਚ ਅੱਗੇ ਵਧੇ ਹਨ ਅਤੇ ਕਈ ਕੇਸਾਂ ਵਿਚ ਉਨਾਂ ਨੇ ਆਮ ਬੱਚਿਆਂ ਨੂੰ ਵੀ ਪਿੱਛੇ ਛੱਡਿਆ ਹੈ। ਸ੍ਰੀ ਥੋਰੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਤੁਹਾਡੇ ਮਾਪਿਆਂ ਦੇ ਨਾਲ-ਨਾਲ ਅਸੀਂ ਵੀ ਖੜੇ ਹਾਂ ਅਤੇ ਤੁਸੀਂ ਆਪਣੇ ਸ਼ਕਤੀ ਦਾ ਸਦ ਉਪਯੋਗ ਕਰਦੇ ਹੋਏ ਅੱਗੇ ਵੱਧਦੇ ਰਹੋ। ਇਸ ਮੌਕੇ ਡਿਪਟੀ ਕਮਿਸ਼ਨਰ ਨੇ 10 ਬੱਚਿਆਂ ਨੂੰ ਇਲੈਕਟ੍ਰਿਕ ਵੀਲ੍ਹ ਚੇਅਰ ਦਿੱਤੀਆਂ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਬੈਂਕ ਅਧਿਕਾਰੀ ਸ੍ਰੀ ਅਜੇ ਨਈਅਰ, ਸ੍ਰੀ ਮਾਨਵ ਗੁਲਾਟੀ, ਸਿੱਖਿਆ ਵਿਭਾਗ ਤੇ ਬੈਂਕ ਦੇ ਹੋਰ ਅਧਿਕਾਰੀ ਹਾਜ਼ਰ ਸਨ।