ਅੰਮ੍ਰਿਤਸਰ, 14 ਮਾਰਚ : ਦੇਸ਼ ਜੀ-20 ਵਰਗੇ ਵੱਡੇ ਸੰਮੇਲਨ ਦਾ ਅੰਮ੍ਰਿਤਸਰ 'ਚ ਆਯੋਜਨ ਕਰ ਰਿਹਾ ਹੈ, ਪਰ ਇਸ ਦਰਮਿਆਨ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਲੱਗਾ ਹੈ। ਸਰਹੱਦ ‘ਤੇ ਸੁਰੱਖਿਆ ਵਿਚ ਖੜ੍ਹੇ ਬੀਐੱਸਐੱਫ ਦੇ ਜਵਾਨਾਂ ਨੇ ਪਾਕਿ ਤਸਕਰਾਂ ਦੀ ਇਸ ਕੋਸ਼ਿਸ਼ ਨੂੰ ਵੀ ਨਾਕਾਮਯਾਬ ਕਰ ਦਿੱਤਾ ਹੈ। ਜਵਾਨਾਂ ਨੇ ਫੈਂਸਿੰਗ ਦੇਪਾਰ 3 ਪੈਕੇਟ ਹੈਰੋਇਨ ਲਈ ਜ਼ਬਤ ਕੀਤੇ ਹਨ। ਇਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀਐੱਸਐੱਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਹੈਰੋਇਨ ਦੀ ਖੇਪ ਬੀਐੱਸਐੱਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਤੋਂ ਜ਼ਬਤ ਕੀਤੀ ਹੈ। ਜਵਾਨ ਅੰਮ੍ਰਿਤਸਰ ਬਾਰਡਰ ‘ਤੇ ਗਸ਼ਤ ‘ਤੇ ਸਨ। ਇਸ ਦੌਰਾਨ ਫੈਂਸਿੰਗ ਪਾਰ ਸਮਤਲ ਮਿੱਟੀ ‘ਤੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ। ਜਵਾਨਾਂ ਨੂੰ ਸ਼ੱਕ ਹੋਇਆ ਤਾਂ ਆਸ-ਪਾਸ ਦੇ ਏਰੀਆ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ ਗਈ। ਜਵਾਨਾਂ ਨੇ ਸ਼ਰਚ ਮੁਹਿੰਮ ਦੌਰਨ ਫੈਂਸਿੰਗ ਦੇ ਪਾਰ ਤਿੰਨ ਹੈਰੋਇਨ ਦੇ ਪੈਕੇਟ ਜ਼ਬਤ ਕਰ ਲਏ। ਜਾਂਚ ਦੇ ਬਾਅਦ ਜਦੋਂ ਪੈਕੇਟਾਂ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਹੈਰੋਇਨ ਸੀ ਜਿਸ ਦਾ ਕੁੱਲ ਭਾਰ 1.08 ਕਿਲੋਗ੍ਰਾਮ ਸੀ। ਇੰਟਰਨੈਸ਼ਨਲ ਮਾਰਕੀਟ ਵਿਚ ਇਸ ਹੈਰੋਇਨ ਦੀ ਕੀਮਤ ਲਗਭਗ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।