“ਆਫਤਾਂ ਦੇ ਖਤਰਿਆਂ ਨੂੰ ਘੱਟਾਉਣਾ ਤੇ ਨਜਿੱਠਣਾ” ਵਿਸ਼ਵ ਦਿਵਸ ਮੌਕੇ ਕੀਤਾ ਜਾਗਰੂਕ

  • ਸੁਰੱਖਿਆ ਅਤੇ ਸ਼ਕਤੀਕਰਨ ਵਿੱਚ ਟ੍ਰੇਨਿੰਗ ਦੀ ਅਹਿਮ ਭੂਮਿਕਾ : ਸੰਯੁਕਤ ਰਾਸ਼ਟਰ
  • ਭੁਚਾਲ ਸਮੇਂ “ਝੁਕੋ-ਢੱਕੋ-ਫੜੋ ਤਕਨੀਕ ਅਪਨਾਉ: ਹਰਬਖਸ਼ ਸਿੰਘ

ਬਟਾਲਾ, 11 ਅਕਤੂਬਰ 2024 : ਵਾਰਡਨ ਸਰਵਿਸ ਸਿਵਲ ਡਿਫੈਂਸ ਬਟਾਲਾ ਵਲੋਂ ਵਿਸ਼ਵ ਦਿਵਸ “ਆਫਤਾਂ ਦੇ ਖਤਰਿਆਂ ਨੂੰ ਘੱਟਾਉਣਾ ਤੇ ਨਜਿੱਠਣਾ” ਮੌਕੇ 311ਵਾਂ ਜਾਗਰੂਕਤਾ ਕੈਂਪ, ਸੇਂਟ ਸੋਲਜਰ ਮਾਡਰਨ ਸਕੂਲ ਵਿਖੇ ਆਯੋਜਨ ਕੀਤਾ ਗਿਆ। ਜ਼ਿਲਾ੍ ਕਮਾਂਡਰ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ‘ਚ ਇਸ ਕੈਂਪ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਪ੍ਰੋਫ: ਜਸਬੀਰ ਸਿੰਘ, ਵਲੰਟੀਅਰ ਜਸਪ੍ਰੀਤ ਸਿੰਘ ਕਲਸੀ, ਪ੍ਰਿੰਸੀਪਲ ਮੀਨੂੰ ਸ਼ਰਮਾਂ, ਚੇਅਰਪਰਸਨ ਕਮਲਜੀਤ ਕੌਰ, ਮੈਡਮ ਪਰਦੀਪ ਕੌਰ, ਸਤਨਾਮ ਸਿੰਘ, ਅਧਿਆਪਕ ਤੇ ਵਿਦਿਆਰਥੀ ਨੇ ਹਿੱਸਾ ਲਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਇਹ ਦਿਨ ਵਿਸ਼ਵ ਭਰ ਵਿਚ ਕੁਦਰਤੀ ਤੇ ਮਨੁੱਖੀ ਆਫਤਾਂ ਦੇ ਦਿਨੋ ਦਿਨ ਹੋ ਵਾਧੇ ਦੀ ਚਿੰਤਾ ਕਰਦੇ ਹੋਏ ਜਪਾਨ ਦੇ ਸ਼ਹਿਰ ਸੇਂਡੇਈ, ਡਿਜ਼ਾਸਟਰ ਰਿਸਕ ਰਿਡਕਸ਼ਨ ਵਿਕਾਸਸ਼ੀਲ ਦੇਸ਼ਾਂ ਵਲੋਂ ਜਨ-ਜਾਗਰੂਕ ਵਜੋ ਮਨਾਇਆ ਜਾਂਦਾ ਹੈ ਜਿਸ ਦਾ ਇਸ ਸਾਲ ਦਾ ਵਿਸ਼ਾ ਸੁਰੱਖਿਆ ਅਤੇ ਸ਼ਕਤੀਕਰਨ ਵਿੱਚ ਟ੍ਰੇਨਿੰਗ ਦੀ ਅਹਿਮ ਭੂਮਿਕਾ ਹੋਵੇਗਾ। ਸਕੱਤਰ-ਜਨਰਲ ਸੰਯੁਕਤ ਰਾਸ਼ਟਰ ਐਂਟੋਨੀਓ ਗੁਟੇਰੇਸ ਵਲੋ ਜਾਰੀ ਸੰਦੇਸ਼ ਅਨੁਸਾਰ, ਵਿਸ਼ਵ ਵਿਚ ਕਈ ਭਿਆਨਕ ਆਫਤਾਵਾਂ ਵੱਧ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਉਹਨਾਂ ਵੱਲੋਂ ਸੰਕਟਕਾਲੀਨ ਤਿਆਰੀ ਤਹਿਤ ਸਭ ਤੋਂ ਵੱਧ ਵਿਨਾਸ਼ਕਾਰੀ ਕੁਦਰਤੀ ਆਫਤਾਂ ਵਿੱਚੋਂ ਭੁਚਾਲ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇ ਦਸਿਆ। ਭੁਚਾਲ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਚਾਣਚੱਕ ਆਉਂਦਾ ਹੈ ਤੇ ਹੱਸਦੇ ਵੱਸਦੇ ਲੋਕ ਜ਼ਖਮੀ ਜਾਂ ਮਰ ਜਾਂਦੇ ਹਨ। ਭਾਰਤ ਸਰਕਾਰ ਵਲੋਂ ਭੁਚਾਲ ਚੇਤਾਵਨੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀ ਮੋਬਾਇਲ ਤੇ ਭੁਚਾਲ ਚਿਤਾਵਨੀ ਅਲਰਟ ਆਵੇਗਾ ਤਾਂ ਜੋ ਨਾਗਰਿਕ ਤੁਰੰਤ ਸੁਰੱਖਿਆਂ ਉਪਾਵਾਂ ਨੂੰ ਅਪਨਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ  ਭੁਚਾਲ ਮੌਕੇ ਜੇਕਰ ਤੁਸੀਂ ਸਕੂਲ ਦੇ ਅੰਦਰ ਹੋ ਤਾਂ ਆਪਣੇ ਡੈਸਕ/ਮੇਜ਼ ਥੱਲੇ ਵੜ ਕੇ ਉਸ ਨੂੰ ਮਜਬੂਤੀ ਨਾਲ ਫੜ ਲਵੋ । ਆਪਣੇ ਘਰ ਜਾਂ ਕਿਸੇ ਮਕਾਨ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਜਾਂ ਉਚੇ ਪਲੰਘ (ਬੈਡ) ਥੱਲੇ ਬੈਠੋ ਅਤੇ ਉਥੇ ਉਹਨਾਂ ਚਿਰ ਟਿਕੇ ਰਹੋ ਜਿਨੀ ਦੇਰ ਭੁਚਾਲ ਦੇ ਝਟਕੇ ਖਤਮ ਨਹੀਂ ਹੁੰਦੇ। ਉਪਰੰਤ ਲਿਫਟ ਦੀ ਵਰਤੋਂ ਨਾ ਕਰਦੇ ਹੋਏ ਪੋੜੀਆਂ ਰਸਤੇ ਬਾਹਰ ਖੁਲੇ ਮੈਦਾਨ ਵਿਚ ਜਾਉ। ਸਮੇਂ ਸਮੈ ਇਸ ਦਾ ਅਭਿਆਸ ਵੀ ਕਰਦੇ ਰਹਿਣਾ ਚਾਹੀਦਾ ਹੈ। ਫਸਟ ਏਡ ਬਾਕਸ ਤੇ ਐਮਰਜੈਂਸੀ ਕਿਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਿਸੇ ਘਟਨਾ ਮੌਕੇ ਸਹਾਇਤਾ ਕਰਨ ਵਾਲੇ ਨਾਗਰਿਕਾਂ ਦੀ ਹੋਂਸਲਾ ਅਫਜਾਈ ਲਈ “ਜੀਵਨ ਰਖਿਅਕ ਪ੍ਰਸ਼ੰਸਾ ਪੱਤਰ” ਦਿੱਤੇ ਗਏ ਜਿਹਨਾਂ ਵਿਚ ਪ੍ਰੋ: ਜਸਬੀਰ ਸਿੰਘ ਦੇ ਨਾਲ ਵਿਦਿਆਰਥੀ ਅਸ਼ਮੀਤ ਕੌਰ ਤੇ ਏਕਮਪ੍ਰੀਤ ਸਿੰਘ ਸਨ। ਇਸ ਮੌਕੇ ਪ੍ਰੋਫ: ਜਸਬੀਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਆਪਣੇ ਲਾਗੇ ਅਚਾਨਕ ਵਾਪਰਣ ਵਾਲੇ ਖਤਰਿਆਂ ਬਾਰੇ ਦੱਸਿਆ। ਆਖਰ ਵਿਚ ਪ੍ਰਿੰਸੀਪਲ ਮੀਨੂੰ ਸ਼ਰਮਾਂ ਵੱਲੋਂ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ।