- ਨਵੇਂ ਪਟਵਾਰੀ ਆਉਂਣ ਨਾਲ ਲੋਕਾਂ ਦੇ ਸਬੰਧਤ ਕੰਮ ਹੋਰ ਵੀ ਹੋ ਜਾਣਗੇ ਸੁਖਾਲੇ
ਪਠਾਨਕੋਟ, 23 ਨਵੰਬਰ : ਅੱਜ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਅੱਠ ਪਟਵਾਰੀ ਜੋ ਕਿ ਟ੍ਰੇਨਿੰਗ ਕਰਕੇ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ ਹਨ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਵਨ ਕੁਮਾਰ ਡੀ.ਆਰ.ਓ. ਪਠਾਨਕੋਟ-ਕਮ-ਐਸ.ਡੀ.ਐਮ. ਧਾਰ ਕਲ੍ਹਾਂ ਤੋਂ ਇਲਾਵਾ ਹੋਰ ਵੀ ਹਾਜਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਸ ਤੋਂ ਪਹਿਲੇ ਜਿਲ੍ਹਾ ਪਠਾਨਕੋਟ ਅੰਦਰ 40 ਪਟਵਾਰੀ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚ 25 ਪਟਵਾਰੀ ਪੱਕੇ ਤੋਰ ਤੇ ਸਨ ਅਤੇ ਇਨ੍ਹਾਂ ਪਟਵਾਰੀਆਂ ਤੇ ਕੰਮ ਦਾ ਲੋਡ ਜਿਆਦਾ ਹੋਣ ਕਰਕੇ 15 ਪਟਵਾਰੀ ਰੀਇੰਪਲਾਈਜ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਅੱਠ ਪਟਵਾਰੀਆਂ ਦੇ ਆਉਂਣ ਨਾਲ ਪਹਿਲਾ ਤੋਂ ਕੰਮ ਕਰ ਰਹੇ 40 ਪਟਵਾਰੀਆਂ ਦਾ ਕੰਮ ਹੋਰ ਸੁਖਾਲਾ ਹੋਵੇਗਾ ਅਤੇ ਲੋਕਾਂ ਨੂੰ ਵੀ ਸਬੰਧਤ ਪਟਵਾਰੀਆਂ ਨਾਲ ਕੰਮ ਕਾਜ ਹੋਣ ਤੇ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਪਟਵਾਰੀਆਂ ਨੂੰ ਜਿਲ੍ਹਾ ਪਠਾਨਕੋਟ ਅੰਦਰ ਖੇਤਰ ਦੀ ਵੰਡ ਕਰ ਦਿੱਤੀ ਗਈ ਹੈ। ਉਨ੍ਹਾਂ ਪਟਵਾਰੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਅਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ ਤਾਂ ਜੋ ਉਨ੍ਹਾਂ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ ਦਾ ਲਾਭ ਲੋਕਾਂ ਤੱਕ ਸਤ ਪ੍ਰਤੀਸਤ ਪਹੁੰਚ ਸਕੇ।