ਪ੍ਰਸ਼ਾਸਨ ਵੱਲੋਂ ਸਬ-ਡਵੀਜ਼ਨ ਕੰਪਲੈਕਸ, ਦੀਨਾਨਗਰ ਵਿਖੇ 'ਵਾਲ ਆਫ਼ ਫੇਮ' ਸਥਾਪਿਤ ਕੀਤੀ ਜਾਵੇਗੀ

  • 31 ਜਨਵਰੀ 2025 ਤੱਕ ਲੋਕ ਆਪਣੀਆਂ ਖ਼ਾਸ ਉਪਲਬਧੀਆਂ ਬਾਰੇ ਜਾਣਕਾਰੀ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ਭੇਜ ਸਕਦੇ ਹਨ 

ਦੀਨਾਨਗਰ, 30 ਜਨਵਰੀ 2025 : ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ, ਆਈ.ਏ.ਐੱਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਬ-ਡਵੀਜ਼ਨ ਕੰਪਲੈਕਸ, ਦੀਨਾਨਗਰ ਵਿਖੇ ਪ੍ਰਸ਼ਾਸਨ ਵੱਲੋਂ 'ਵਾਲ ਆਫ਼ ਫੇਮ' ਸਥਾਪਿਤ ਕੀਤੀ ਜਾਣੀ ਹੈ। ਇਸ ਲਈ ਤਹਿਸੀਲ ਦੀਨਾਨਗਰ ਦੇ ਆਮ/ਖ਼ਾਸ ਵਿਅਕਤੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਖ਼ਾਸ ਉਪਲਬਧੀਆਂ ਹਾਸਲ ਕੀਤੀਆਂ, ਉਨ੍ਹਾਂ ਦਾ ਵੇਰਵਾ ਅਤੇ ਫ਼ੋਟੋ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਦੀ ਈ-ਮੇਲ ਆਈ.ਡੀ. sdmdinanagar@gmail.com ਜਾਂ ਸਟੈਨੋ ਨੂੰ ਮਿਤੀ 31 ਜਨਵਰੀ 2025 ਤੱਕ ਦਸਤੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 31 ਜਨਵਰੀ 2025 ਤੋਂ ਬਾਅਦ ਕਿਸੇ ਦਾ ਕੋਈ ਵੀ ਕਲੇਮ ਜਾਂ ਦਰਖਾਸਤ ਸਵੀਕਾਰ ਨਹੀਂ ਕੀਤੀ ਜਾਵੇਗੀ।