ਧਾਰੀਵਾਲ, 14 ਫਰਵਰੀ : ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿਖੇ ਵਾਪਰੇ ਇਕ ਟਰੈਕਟਰ-ਟਰਾਲੀ ਅਤੇ ਰੋਡਵੇਜ਼ ਬੱਸ ਨਾਲ ਹਾਦਸੇ ਵਿੱਚ ਟਰੈਕਟਰ ਦੇ ਦੋ ਟੋਟੇ ਹੋ ਗਏ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਰ ਬੱਸ ਡਰਾਈਵਰ ਜਗਤਾਰ ਸਿੰਘ ਨੇ ਦੱਸਿਆ ਕਿ ਬਟਾਲਾ ਡਿੱਪੂ ਦੀ ਗੱਡੀ ਲੈ ਕੇ ਬਟਾਲਾ ਤੋਂ ਗੁਰਦਾਸਪੁਰ ਜਾ ਰਿਹਾ ਸੀ, ਜੋ ਅੱਗੇ ਚੰਡੀਗੜ੍ਹ ਜਾਣਾ ਸੀ। ਉਸਨੇ ਦੱਸਿਆ ਕਿ ਜਦੋਂ ਅਸੀਂ ਫਾਟਕ ਲੰਘੇ ਤਾਂ ਪਾਸੇ ਤੋਂ ਆ ਕੇ ਟਰੈਕਟਰ ਟਰਾਲੀ ਨਾਲ ਟਕਰਾਅ ਗਿਆ। ਉਨ੍ਹਾਂ ਦੱਸਿਆ ਕਿ ਬੱਸ ਲਿਮਟ ਹੈ, ਜੋ 80 ਤੋਂ ਵੱਧ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਮੌਕੇ ਰੋਡਵੇਜ਼ ਕੰਡਕਟਰ ਨਰਿੰਦਰ ਨੇ ਕਿਹਾ ਟਰੈਕਟਰ ਆ ਕੇ ਬੱਸ ਦੇ ਵਿੱਚਕਾਰ ਵੱਜਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਟਰੈਕਟਰ ਦੇ ਦੋ ਟੋਟੇ ਹੋ ਗਏ, ਪਰ ਇਹ ਬਚਾਅ ਰਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਸਨੇ ਕਿਹਾ ਕਿ 12-13 ਸਵਾਰੀਆਂ ਦੇ ਮਾਮੂਲੀ ਸੱਟਾ ਲੱਗੀਆਂ ਜਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਸਵਾਰੀਆਂ ਪ੍ਰਾਈਵੇਟ ਗੱਡੀ ਦੇ ਰਾਹੀਂ ਭੇਜਿਆ ਗਿਆ, ਤਾਂ ਜੋ ਸਵਾਰੀਆਂ ਪ੍ਰੇਸ਼ਾਨ ਨਾ ਹੋਣ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।