- ਕਰੋ ਯੋਗ ਰਹੋ ਨਿਰੋਗ
- ਆਪਣੇ ਮੁਹੱਲੇ ਵਿੱਚ ਯੋਗ ਕਲਾਸਾਂ ਸ਼ੁਰੂ ਕਰਨ ਲਈ 76694-00500 ਨੰਬਰ ’ਤੇ ਕਾਲ ਕੀਤੀ ਜਾਵੇ
ਅੰਮ੍ਰਿਤਸਰ 9 ਅਕਤੂਬਰ 2024 : ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 140 ਯੋਗਾ ਕਲਾਸਾਂ ਚੱਲ ਰਹੀਆ ਹਨ ਅਤੇ 24 ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ। ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਉਠਾ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚੋ 80 ਕਲਾਸਾਂ ਸ਼ਹਿਰੀ ਖੇਤਰ ਅਤੇ 60 ਕਲਾਸਾਂ ਦਿਹਾਤੀ ਖੇਤਰ ਵਿੱਚ ਚੱਲ ਰਹੀਆਂ ਹਨ ਜਿਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਕੇ ਆਪਣੇ ਆਪ ਨੂੰ ਨਿਰੋਗ ਬਣਾ ਰਹੇ ਹਨ। ਇਸ ਸਬੰਧੀ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਇਹ ਯੋਗਾ ਕਲਾਸਾਂ ਬਿਲਕੁਲ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਫਾਇਦਾ ਹਰ ਵਿਅਕਤੀ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਹੋਰ ਵਸਨੀਕ ਵੀ ਆਪਣੇ ਖੇਤਰ ਵਿੱਚ ਯੋਗਾ ਦੀਆਂ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ 76694-00500 ਨੰਬਰ ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਹੱਲੇ ਵਿੱਚ ਯੋਗਾ ਕਲਾਸ ਸ਼ੁਰੂ ਕਰਵਾਉਣ ਲਈ ਘੱਟੋ-ਘੱਟ 25 ਵਿਅਕਤੀ ਯੋਗਾ ਕਰਨ ਦੇ ਚਾਹਵਾਨ ਹੋਣੇ ਜਰੂਰੀ ਹਨ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਓਥੇ ਮੁਫ਼ਤ ਯੋਗਾ ਕਲਾਸਾਂ ਲਈ ਮਾਹਿਰ ਯੋਗ ਟੀਚਰ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤੰਦਰੁਸਤ ਤੇ ਨਿਰੋਗ ਜੀਵਨ ਲਈ ਯੋਗਾ ਨਾਲ ਜੁੜਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਉਠਾਉਣ। ਯੋਗਾ ਕਲਾਸਾਂ ਦੇ ਸੁਪਰਵਾਇਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਬਾਗ, ਅੰਮ੍ਰਿਤਸਰ ਕਲੱਬ, ਗੁਰੂ ਅਮਰਦਾਸ ਐਵੀਨਿਊ, ਫ੍ਰੈਂਡਜ ਐਵੀਨਿਊ, ਜੁਝਾਰ ਐਵੀਨਿਊ,ਕ੍ਰਿਸ਼ਨਾ ਨਗਰ, ਨਿਊ ਤਹਿਸੀਲਪੁਰਾ, ਤ੍ਰਿਕੋਨੀ ਪਾਰਕ ਗੋਲਡਨ ਐਵੀਨਿਊ, ਗੋਲਡਨ ਐਵੀਨਿਊ, ਹੋਲੀ ਸਿਟੀ ਕੋਟ ਖਾਲਸਾ, ਸੁੰਦਰ ਨਗਰ ਕੋਟ ਖਾਲਸਾ, ਗੁਰੂ ਰਾਮ ਦਾਸ ਨਗਰ ਕੋਟ ਖਾਲਸਾ, ਇੰਦਰਾ ਕਲੋਨੀ ਕੋਟ ਖਾਲਸਾ, ਅਵਤਾਰ ਐਵੀਨਿਊ ਕੋਟ ਖਾਲਸਾ, ਨੈਸ਼ਨਲ ਸਿਟੀ, ਬੀ ਬਲਾਕ ਨਿਊ ਅੰਮ੍ਰਿਤਸਰ, ਭਾਈ ਮੰਜ ਰੋਡ, ਮਾਂ ਦੁਰਗਾ ਮੰਦਿਰ ਕੋਟ ਖਾਲਸਾ, ਪ੍ਰੀਤਮ ਸਿਟੀ ਕੋਟ ਖਾਲਸਾ, ਗੰਗਾ ਇਨਕਲੇਵ ਕੋਟ ਖਾਲਸਾ, ਖੰਡਵਾਲਾ, ਸ਼ੇਰ ਸ਼ਾਹ ਸੂਰੀ ਰੋਡ, ਸ਼ਿਵਾਜੀ ਪਾਰਕ ਰਾਣੀ ਕਾ ਬਾਗ, ਗਣੇਸ਼ ਮੰਦਿਰ ਰਾਣੀ ਕਾ ਬਾਗ, ਮੋਹਣੀ ਪਾਰਕ, ਗੁਰੂ ਹਰਕ੍ਰਿਸ਼ਨ ਨਗਰ ਕੋਟ ਖਾਲਸਾ, ਮਾਨ ਕੋਟੇਜ਼ ਖਾਲਸਾ ਕਾਲਜ, ਬਾਬਾ ਦੀਪ ਸਿੰਘ ਪਾਰਕ ਰਣਜੀਤ ਐਵੀਨਿਊ, ਦਸ਼ਮੇਸ਼ ਪਾਰਕ ਰਣਜੀਤ ਐਵੀਨਿਊ, ਨਵੀਂ ਆਬਾਦੀ ਤਹਿਸੀਲਪੁਰਾ, ਬਾਂਕੇ ਬਿਹਾਰੀ ਮੰਦਿਰ ਸ਼ਰੀਫਪੁਰਾ, ਮਜੀਠਾ ਹਾਊਸ ਕਲੋਨੀ, ਸੀ.ਪੀ. ਪਾਰਕ ਕੈਂਟ ਰੋਡ, ਮਹਿੰਗਾ ਸਿੰਘ ਪਾਰਕ ਪੁਤਲੀਘਰ, ਖਾਟੂਸ਼ਾਮ ਮੰਦਿਰ ਪਵਨ ਨਗਰ, ਡਾਇਮੰਡ ਐਵੀਨਿਊ ਮਜੀਠਾ ਰੋਡ, ਬੋਹੜ ਵਾਲਾ ਸ਼ਿਵਾਲਾ ਬਟਾਲਾ ਰੋਡ, ਮਧੂਬਨ ਇਨਕਲੇਵ ਰਾਮਤੀਰਥ ਰੋਡ, ਕਬੀਰ ਮੰਦਿਰ ਪ੍ਰੀਤ ਨਗਰ, ਰਾਧੇ ਸ਼ਾਮ ਮੰਦਿਰ ਭਾਰਤ ਨਗਰ, ਸੈਵਨ ਏਕੜ ਪਾਰਕ ਨਿਊ ਅੰਮ੍ਰਿਤਸਰ, ਪ੍ਰਤਾਪ ਐਵੀਨਿਊ ਅਲਫਾ ਵਨ, ਗੁਲਮੋਹਰ ਪਾਰਕ ਨਿਊ ਅੰਮ੍ਰਿਤਸਰ, ਸਵਾਮੀ ਦਯਾਨੰਦ ਪਾਰਕ ਰਣਜੀਤ ਐਵੀਨਿਊ, ਅਨਮੋਲ ਇਨਕਲੇਵ ਰਾਮਤੀਰਥ ਰੋਡ, ਗੁਰੂ ਅਮਰਦਾਸ ਐਵੀਨਿਊ ਏਅਰਪੋਰਟ ਰੋਡ, ਸ਼ਿਵਧਾਮ ਮੰਦਿਰ ਜਨਤਾ ਕਲੋਨੀ, ਗੁਰੂ ਰਾਮਦਾਸ ਪਾਰਕ ਰਣਜੀਤ ਐਵੀਨਿਊ, ਵਾਲੀਮੀਕਿ ਚੌਂਕ ਜੰਡਿਆਲਾ ਗੁਰੂ, ਸ਼ਿਵਾਲਾ ਮੰਦਿਰ ਵੇਰਕਾ, ਮਹਾਜਨ ਹਾਲ ਤਹਿਸੀਲਪੁਰਾ, ਗਲੀ ਸੇਖਾਂ ਵਾਲੀ ਮਜੀਠਾ, ਪਰਵੀਨ ਨਗਰ ਅਜਨਾਲਾ, ਟਹਿਲ ਸਿੰਘ ਵਾਲੀ ਗਲੀ ਅਟਾਰੀ, ਗਰੀਨ ਵੁੱਡ ਗਰਾਉਂਡ ਤੀਰਥ ਨਗਰ ਵੇਰਕਾ, ਮਾਤਾ ਰਾਣੀ ਮੰਦਿਰ ਅਜਨਾਲਾ, ਨੰਬਰਦਾਰ ਪਾਰਕ ਜੰਡਿਆਲਾ ਗੁਰੂ, ਵਾਰਡ ਨੰ: 8 ਰਾਜਾਸਾਂਸੀ, ਨਿਊ ਸਰਾਂ ਚੋਗਾਵਾਂ ਰੋਡ ਅਜਨਾਲਾ, ਮਾਤਾ ਚਿੰਤਪੂਰਨੀ ਮੰਦਿਰ ਅਜਨਾਲਾ ਗਲੀ ਕੱਲੂ ਲੁਹਾਰ ਵਾਲੀ ਮਜੀਠਾ, ਅਟਾਰੀ ਸਮਾਧਾਂ ਅਟਾਰੀ, ਵਾਰਡ ਨੰਬਰ 13 ਰਾਜਾਸਾਂਸੀ, ਸ੍ਰੀ ਲਕਸ਼ਮੀ ਨਰਾਇਣ ਮੰਦਿਰ ਰਾਜਾਸਾਂਸੀ, ਵਾਰਡ ਨੰ: 2 ਰਾਜਾਸਾਂਸੀ, ਨਜਦੀਕ ਆਮ ਆਦਮੀ ਕਲੀਨਿਕ ਰਾਜਾਸਾਂਸੀ, ਗੁਰਦੁਆਰਾ ਦਮਦਮਾ ਸਾਹਿਬ ਰਾਜਾਸਾਂਸੀ, ਮਲੀਆਨਾ ਕਲੋਨੀ ਜੰਡਿਆਲਾ ਗੁਰੂ, ਗਲੀ ਮੀਰਾਂ ਸ਼ਾਵ ਵਾਲੀ, ਮਜੀਠਾ, ਸੁਪਰ ਮਾਰਕੀਟ ਅਜਨਾਲਾ, ਗਲੀ ਪ੍ਰਕਾਸ਼ ਸਿੰਘ ਵਾਲੀ ਮਜੀਠਾ, ਬਾਬਾ ਆਲਮ ਸਿੰਘ ਗੁਰੁਦੁਆਰਾ ਜੰਡਿਆਲਾ ਗੁਰੂ, ਸ਼ਿਵ ਮੰਦਿਰ ਅਜਨਾਲਾ, ਵਾਰਡ ਨੰ: 10 ਮਜੀਠਾ, ਬਾਬਾ ਲਾਲ ਮੰਦਿਰ ਸਿੰਘ ਸਭਾ ਰਾਜਾਸਾਂਸੀ, ਕੁਲਦੀਪ ਕਲੋਨੀ ਅਟਾਰੀ ਆਦਿ ਥਾਵਾਂ ’ਤੇ ਰੋਜ਼ਾਨਾ ਸਵੇਰੇ-ਸ਼ਾਮ ਮੁਫਤ ਯੋਗ ਕਲਾਸਾਂ ਚੱਲ ਰਹੀਆਂ ਹਨ। ਇਸ ਮੀਟਿੰਗ ਵਿੱਚ ਸ੍ਰੀ ਦਿਨੇਸ਼ ਸੂਰੀ, ਏ:ਪੀ:ਆਰ:ਓ ਯੋਗੇਸ਼ ਕੁਮਾਰ ਸਿੰਘ ਵੀ ਹਾਜਰ ਸਨ।