ਸ਼੍ਰੀਲੰਕਾ ਸਰਕਾਰ ਸੋਨੇ ਦੀ ਤਸਕਰੀ ਖਿਲਾਫ ਸਰਕਾਰ ਹੋਈ ਸਖਤ, 22 ਕੈਰੇਟ ਤੋਂ ਵੱਧ ਸੋਨਾ ਪਹਿਨਣ ‘ਤੇ ਪਾਬੰਦੀ

ਸ਼੍ਰੀਲੰਕਾ : ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ ਜਹਾਜ਼ਾਂ ‘ਚ ਸਵਾਰ ਹੋ ਕੇ ਵੱਡੇ ਪੱਧਰ ‘ਤੇ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਕਾਰਨ ਸ੍ਰੀਲੰਕਾ ਸਰਕਾਰ ਨੇ ਹੁਣ ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰਾਲੇ ਨੇ ਕਿਹਾ ਕਿ ਕਿਸੇ ਨੂੰ ਵੀ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਤੋਂ ਬਿਨਾਂ 22 ਕੈਰੇਟ ਤੋਂ ਵੱਧ ਸੋਨੇ ਦੇ ਗਹਿਣੇ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼੍ਰੀਲੰਕਾ ਸਰਕਾਰ ਨੇ ਇਹ ਫੈਸਲਾ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਲਿਆ ਹੈ ਜੋ ਗੈਰ-ਕਾਨੂੰਨੀ ਵਪਾਰ ਰਾਹੀਂ ਸੋਨੇ ਦੀ ਤਸਕਰੀ ਕਰਨ ‘ਚ ਸਫਲ ਹੁੰਦੇ ਹਨ। 26 ਨਵੰਬਰ ਨੂੰ ਵਿੱਤ ਰਾਜ ਮੰਤਰੀ ਰੰਜੀਤ ਸਿਆਮਬਲਾਪੀਤੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੈਰ-ਜ਼ਰੂਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਪਹਿਨਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।ਕਿਉਂਕਿ ਸੋਨੇ ਦੀ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਕਮਾਂ ਮੁਤਾਬਕ ਹੁਣ ਤੋਂ 22 ਕੈਰੇਟ ਤੋਂ ਵੱਧ ਸੋਨਾ ਲਿਜਾਣ ਲਈ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ।