ਓਪਰੇਸ਼ਨ ਬਲੂ ਸਟਾਰ ਇੰਗਲੈਂਡ ਦੀਆਂ ਚੋਣਾਂ ’ਚ ਵੀ ਬਣਿਆ ਮੁੱਦਾ

ਲੰਡਨ,7 ਜੂਨ : ਇੰਗਲੈਂਡ ਦੀ ਸਿਆਸਤ ਵਿਚ ਓਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ। ਲੇਬਰ ਪਾਰਟੀ ਜਿਸਦੀ ਅਗਲੀਆਂ ਚੋਣਾਂ ‘ਚ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਨੇ ਕਿਹਾ ਹੈ ਕਿ ਜੇਕਰ ਉਹ ਜਿੱਤਦੇ ਹਨ ਤਾ ਸਿਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਇਆ ਫੌਜੀ ਕਾਰਵਾਈ ‘ਚ ਮੌਕੇ ਦੀ ਇੰਗਲੈਂਡ ਸਰਕਾਰ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ‘ਚ ਆਉਂਦੀ 4 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਤੇ ਜੇਕਰ ਲੇਬਰ ਪਾਰਟੀ ਜਿੱਤ ਜਾਂਦੀ ਹੈ ਤਾ ਸਾਕਾ ਨੀਲਾ ਤਾਰਾ ‘ਚ ਇੰਗਲੈਂਡ ਦੀ ਭੂਮਿਕਾ ਦੀ ਜਾਂਚ ਹੋਵੇਗੀ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵੱਲੋ ਇਸਦੀ ਸੁਤੰਤਰ ਜੱਜ ਦੀ ਅਗਵਾਈ ‘ਚ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਲੇਬਰ ਪਾਰਟੀ ਨੇ ਇਹ ਗੱਲ ਉਦੋਂ ਕਹਿ ਹੈ ਜਦੋ ਚੋਣ ਸਰਵੇਖਣਾਂ ‘ਚ ਲੇਬਰ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਭਾਰਤ ਦੀ ਇਕ ਅੰਗਰੇਜ਼ੀ ਅਖਬਾਰ ‘ਚ ਛਪੀ ਰਪਟ ਮੁਤਾਬਕ ਲੇਬਰ ਪਾਰਟੀ ਨੇ ਜਿੱਤਣ ਦੀ ਸੂਰਤ ‘ਚ ਇਸ ਮਾਮਲੇ ‘ਚ ਜਾਂਚ ਕਰਵਾਉਣ ਦੀ ਸੋਹੁੰ ਖਾਧੀ ਹੈ। ਬਰ ਪਾਰਟੀ ਦੀ ਉਮੀਦਵਾਰ ਜ਼ਰਾਹ ਸੁਲਤਾਨਾ ਨੇ ਕਿਹਾ ਹੈ ਕਿ ਉਸ ਵੇਲੇ ਦੀ ਤਤਕਾਲੀ ਥੈਚਰ ਸਰਕਾਰ ਦੀ ਭੂਮਿਕਾ ਰਹੱਸ ਵਿਚ ਘਿਰੀ ਹੋਈ ਹੈ ਜਿਸਦੀ ਜਾਂਚ ਕਰਵਾਉਣੀ ਬਣਦੀ ਹੈ। ਜ਼ਿਕਰਯੋਗ ਹੈ ਇਸਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ 2014 ਵਿਚ ਇਸਦੀ ਜਾਂਚ ਦੇ ਹੁਕਮ ਦਿੱਤੇ ਸਨ। ਰਿਪੋਰਟਾਂ ‘ਚ ਬ੍ਰਿਟਿਸ਼ ਸਰਕਾਰ ਵੱਲੋ ਸਿਰਫ ਸੀਮਤ ਸਲਾਹ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਸੀ।