ਜਸਰਾਜ ਸਿੰਘ ਹੱਲਣ ਨੂੰ ਦੂਜੀ ਵਾਰ ਸ਼ੈਡੋ ਮੰਤਰੀ ਬਣਾਇਆ

ਪੂਰਨ ਗੁਰਸਿੱਖ ਅੰਮਿ੍ਤਧਾਰੀ ਜਸਰਾਜ ਸਿੰਘ ਹੱਲਣ ਸੰਸਦ ਮੈਂਬਰ ਕੈਲਗਰੀ ਫਾਰੈਸਟ ਲਾਅਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ. ਟੂਲ ਵਲੋਂ ਦੂਜੀ ਵਾਰ ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਸ਼ੈਡੋ ਮੰਤਰੀ ਬਣਾਇਆ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪੰਜਾਬੀ ਭਾਈਚਾਰੇ ਵਲੋਂ ਬੜਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ | ਇਸ ਸਮੇਂ ਜਸਰਾਜ ਸਿੰਘ ਹੱਲਣ ਨੇ ਕਿਹਾ ਕਿ ਉਹ ਭਾਈਚਾਰੇ ਨੂੰ ਆ ਰਹੀਆ ਮੁਸ਼ਕਲਾਂ ਤੋਂ ਜਾਣੂੰ ਹਨ | ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਗੇ | ਇਥੇ ਗੱਲ ਦੱਸਣਯੋਗ ਹੈ ਕਿ ਅਫ਼ਗਾਨਿਸਤਾਨ 'ਚ ਫਸੇ ਸਿੱਖ ਹਿੰਦੂ ਪਰਿਵਾਰਾਂ ਨੂੰ ਲੈ ਕੇ ਉਹ ਬਹੁਤ ਚਿੰਤਤ ਹਨ, ਉਨ੍ਹਾਂ ਵਾਸਤੇ ਕੋਸ਼ਿਸ਼ਾਂ ਵੀ ਕਰ ਰਹੇ ਹਨ |