ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਾਈਟ ਹਾਊਸ ’ਚ ਵੀ ਸੋਮਵਾਰ ਨੂੰ ਸ਼ਾਨਦਾਰ ਦੀਵਾਲੀ ਦਾ ਤਿਉਹਾਰ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੀ ਮੇਜ਼ਬਾਨੀ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ਜ਼ਿਲ ਬਾਇਡਨ ਨੇ ਇਸ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਦੀਵਾਲੀ ਦਾ ਸਮਾਰੋਹ ਦੱਸਦੇ ਹੋਏ ਸਾਰੇ ਭਾਰਤਵੰਸ਼ੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕੀ ਜੀਵਨ ਦੇ ਹਰ ਖੇਤਰ ’ਚ ਏਸ਼ਿਆਈ-ਅਮਰੀਕੀਆਂ ਦੀ ਹਿੱਸੇਦਾਰੀ ਇਕ ਰਾਸ਼ਟਰ ਦੀ ਆਤਮਾ ਦੇ ਰੂਪ ’ਚ ਝਲਕ ਰਹੀ ਹੈ। ਸਮਾਰੋਹ ’ਚ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਸਮੇਤ 200 ਤੋਂ ਵੱਧ ਮੁੱਖ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਬਾਲੀਵੁੱਡ ਦੀ ਗੀਤਾਂ ’ਚ ਡਾਂਸ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਸੀਂ ਤੁਹਾਡੀ ਮੇਜ਼ਬਾਨੀ ਕਰ ਕੇ ਸਨਮਾਨਤ ਮਹਿਸੂਸ ਕਰ ਰਹੇ ਹਾਂ, ਦੀਵਾਲੀ ਦੇ ਅਨੰਦ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵ੍ਹਾਈਟ ਹਾਊਸ ’ਚ ਦੀਵਾਲੀ ਮਨਾਉਣ ਦੀ ਸ਼ੁਰੂਆਤ ਜਾਰਜ ਬੁਸ਼ ਦੇ ਕਾਰਜਕਾਲ ’ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਝੂਠ ਤੇ ਹੰਕਾਰ ’ਤੇ ਸੱਚ ਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦੌਰਾਨ ਰਾਸ਼ਟਰਪਤੀ ਦੀ ਪਤਨੀ ਜ਼ਿਲ ਬਾਇਡਨ ਨੇ ਉਪ ਰਾਸ਼ਟਰਪਤੀ ਨੂੰ ਬੋਲਣ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਸਾਡੀ ਮਿੱਤਰ ਹਨ ਤੇ ਸਾਡੇ ਦੋਵਾਂ ਲਈ ਰੋਸ਼ਨੀ ਹਨ। ਇਸ ਦੌਰਾਨ ਉਹ ਬੱਚਿਆਂ ਵਿਚ ਗਏ ਤੇ ਉਨ੍ਹਾਂ ਨੂੰ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਉਹ ਬੱਚੇ ਸਾਡੇ ਭਵਿੱਖ ਦਾ ਪ੍ਰਕਾਸ਼ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਸਫਲਤਾ ਦੇ ਪਿੱਛੇ ਆਪਣੀ ਮਾਂ ਦਾ ਹੱਥ ਦੱਸਿਆ। ਕਿਹਾ, ਅੱਜ ਮੈਂ ਤੁਹਾਡੇ ਸਾਹਮਣੇ ਅਮਰੀਕਾ ਦੀ ਉਪ ਰਾਸ਼ਟਰਪਤੀ ਦੇ ਰੂਪ ’ਚ ਖੜ੍ਹੀ ਹਾਂ ਤਾਂ ਇਸਦੇ ਪਿੱਛੇ ਮੇਰੀ ਮਾਂ ਦਾ ਸਮਰਪਣ, ਦ੍ਰਿੜ੍ਹ ਸੰਕਲਪ ਤੇ ਬਹਾਦਰੀ ਹੈ। ਹੈਰਿਸ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੈ। ਉਨ੍ਹਾਂ ਬਚਪਨ ਦੌਰਾਨ ਚੇਨਈ ਦੀ ਯਾਤਰਾ ਦੇ ਨਾਲ ਨਾਲ ਆਪਣੇ ਦੋਸਤਾਂ ਤੇ ਦਾਦਾ-ਦਾਦੀ ਦੇ ਨਾਲ ਦੀਵਾਲੀ ਮਨਾਉਣ ਦੀਆਂ ਯਾਦਾਂ ਤਾਜ਼ਾ ਕੀਤੀਆਂ। ਕਿਹਾ, ਦੀਵਾਲੀ ਉਹ ਤਿਉਹਾਰ ਹੈ, ਜੋ ਪੂਰੇ ਸਾਲ ਨੂੰ ਰੌਸ਼ਨ ਕਰਦਾ ਹੈ। ਇਹ ਇਕ-ਦੂਜੇ ਨੂੰ ਪੁ੍ਰਕਾਸ਼ਿਤ ਕਰਨ ਦੇ ਨਾਲ ਨਾਲ ਖੁਦ ’ਚ ਵੀ ਪ੍ਰਕਾਸ਼ ਕਰਦਾ ਹੈ।