ਇਕਵਾਡੋਰ, 29 ਜਨਵਰੀ : ਪੇਰੂ ਵਿੱਚ ਇੱਕ ਬੱਸ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਬੱਸ ਵਿੱਚ 60 ਯਾਤਰੀ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬੱਸ ਇਕਵਾਡੋਰ ਦੇ ਨਾਲ ਲੱਗਦੇ ਲੀਮਾ ਤੋਂ ਤੁੰਬੇਸ ਜਾ ਰਹੀ ਸੀ। ਇਹ ਸੜਕ ਹਾਦਸਾ ਔਰਗਾਨੋਸ ਸ਼ਹਿਰ ਦੇ ਵਿਚਕਾਰ ਵਾਪਰਿਆ। ਇਸ ਵਿੱਚ ਕੁਝ ਹੈਤੀ ਦੇ ਯਾਤਰੀ ਸਵਾਰ ਸਨ।ਦੱਸ ਦਈਏ ਕਿ ਬੱਸ ਪੇਰੂ ਦੀ ਰਾਜਧਾਨੀ ਲੀਮਾ ਤੋਂ ਇਕਵਾਡੋਰ ਦੀ ਸਰਹੱਦ ਦੇ ਕੋਲ ਸਥਿਤ ਤੁਮਬੇਸ ਖੇਤਰ ਲਈ ਰਵਾਨਾ ਹੋਈ ਸੀ। ਉਦੋਂ ਹੀ ਇਹ ਹਾਦਸਾ ਵਾਪਰਿਆ। ਇਸ ਦੌਰਾਨ ਚਾਰੇ ਪਾਸੇ ਲਾਸ਼ਾਂ ਜ਼ਮੀਨ 'ਤੇ ਖਿੱਲਰੀਆਂ ਪਈਆਂ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ।ਫਿਲਹਾਲ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਪੇਰੂ ਦੇ ਸਰਕਾਰੀ ਦਫਤਰ ਦਾ ਕਹਿਣਾ ਹੈ ਕਿ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਤੇਜ਼ ਰਫਤਾਰ ਪੇਰੂ 'ਚ ਸੜਕ ਹਾਦਸਿਆਂ ਦਾ ਮੁੱਖ ਕਾਰਨ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦੁਰਘਟਨਾ ਵਾਲੇ ਸਥਾਨਾਂ ਤੱਕ ਪਹੁੰਚਣ ਵਿੱਚ ਮਦਦ ਅਕਸਰ ਹੌਲੀ ਹੁੰਦੀ ਹੈ ਅਤੇ ਜਦੋਂ ਅਜਿਹਾ ਹੁੰਦਾ ਹੈ, ਤਾਂ ਕੁਝ ਜ਼ਖਮੀਆਂ ਦੀ ਮਦਦ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।