ਅਮਰੀਕੀ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ 'ਤੇ ਹੋਇਆ ਜਾਨਲੇਵਾ ਹਮਲਾ

ਅਮਰੀਕਾ : 'ਵਾਈਲਡ ਥਿੰਗਜ਼' ਅਤੇ 'ਸਕਰੀ ਮੂਵੀ 3' ਫੇਮ ਅਮਰੀਕੀ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰੀਕੀ ਮੀਡੀਆ ਨੇ ਦੱਸਿਆ ਕਿ ਸੋਮਵਾਰ ਨੂੰ ਡੇਨਿਸ ਅਤੇ ਉਸ ਦਾ ਪਤੀ ਆਰੋਨ ਆਪਣੀ ਕਾਰ 'ਚ ਸੜਕ 'ਤੇ ਸਨ। ਫਿਰ ਉਹਨਾਂ ਦੀ ਕਿਸੇ ਹੋਰ ਕਾਰ ਮਾਲਕ ਨਾਲ ਬਹਿਸ ਹੋ ਗਈ। ਸਥਿਤੀ ਉਸ ਸਮੇਂ ਕਾਬੂ ਤੋਂ ਬਾਹਰ ਹੋ ਗਈ ਜਦੋਂ ਇਕ ਹੋਰ ਵਾਹਨ ਸਵਾਰ ਲੋਕਾਂ ਨੇ ਸੜਕ 'ਤੇ ਗੁੱਸੇ ਵਿਚ ਅਭਿਨੇਤਰੀ ਦੀ ਕਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ ਪਰ ਹਾਦਸੇ ਤੋਂ ਬਾਅਦ ਤੋਂ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਡੈਨਿਸ ਦੀ ਗੱਡੀ ’ਤੇ ਗੋਲੀਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ। ਹਾਲਾਂਕਿ ਉਹ ਦੋਵੇਂ ਅਜੇ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ ਅਦਾਕਾਰਾ ਰਿਚਰਡਸ ਕਾਫੀ ਡਰ ਗਈ ਸੀ ਤੇ ਸੈੱਟ ’ਤੇ ਪਹੁੰਚ ਕੇ ਰੋਣ ਲੱਗੀ। ਫਿਲਹਾਲ ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਲਾਂਕਿ ਦੋਸ਼ੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।