ਗਰਭਵਤੀ ਪਤਨੀ ਨਾਲ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰਕੇ ਕੀਤਾ ਕਤਲ 

ਜਲੰਧਰ, 15 ਅਪ੍ਰੈਲ : ਜਲੰਧਰ ਜ਼ਿਲ੍ਹੇ ਵਿੱਚ ਬੀਤੇ ਰਾਤ ਨੂੰ ਕੁਝ ਲੋਕਾਂ ਨੇ ਮੋਟਰਸਾਈਕਲ ਸਵਾਰ ਤੇ ਹਮਲਾ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬਸਤੀ ਸ਼ੇਖ ਦੇ ਚਾਹ ਆਮ ਮੁਹੱਲਾ ਵਿੱਚ ਗਰਭਵਤੀ ਪਤਨੀ ਨਾਲ ਮੋਟਰਸਾਈਕਲ ਉਤੇ ਜਾ ਰਹੇ ਨੌਜਵਾਨ ਨੂੰ ਕੁਝ ਬਦਮਾਸ਼ਾਂ ਨੇ ਘਰ ਕੇ ਉਸ ਉਤੇ ਹਮਲਾ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ 26 ਸਾਲਾ ਅੰਕਿਤ ਜੰਬਾ ਵਜੋਂ ਹਈ ਹੈ। ਅੰਕਿਤ ਪਲਸ (ਔਜਾਰ) ਫੈਕਟਰੀ ਦਾ ਮਾਮਲਾ ਸੀ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕਰਨ ਮੱਲੀ, ਸੋਨੂੰ, ਅਜੈ, ਸੰਨੀ ਸਮੇਤ 6 ਲੋਕਾਂ ਖਿਲਾਫ ਕਤਲ, ਹੱਤਿਆ ਦੀ ਕੋਸ਼ਿਸ਼ ਸਮੇਤ ਵੱਖ ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ ਆਰੋਪੀਆਂ ਨਾਲ ਪੁਰਾਣਾ ਝਗੜਾ ਚਲਦਾ ਹੈ। ਇਸ ਰੰਜਿਸ਼ ਦੇ ਚਲਦਿਆ ਉਨ੍ਹਾਂ ਹਮਲਾ ਕਰ ਦਿੱਤਾ। ਇਹ ਵੀ ਕਿਹਾ ਕਿ ਉਹ ਉਦੋਂ ਤੱਕ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਮ੍ਰਿਤਕ ਦੀ ਪਤਨੀ ਮਨੀਸ਼ਾ 4 ਮਹੀਨਿਆਂ ਦੀ ਗਰਭਵਤੀ ਹੈ। ਮਨੀਸ਼ਾ ਨੇ ਦੱਸਿਆ ਕਿ ਜਦੋਂ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਤ ਨੂੰ ਦਵਾਈ ਲੈਣ ਜਾ ਰਹੀ ਸੀ। ਜਦੋਂ ਉਹ ਮੁਹੱਲਾ ਚਾਅ ਆਮ ਤੋਂ ਬਾਹਰ ਨਿਕਲੇ ਤਾਂ ਸੋਨੂੰ ਨਾਮ ਦੇ ਲੋਕਲ ਵਿਅਕਤੀ ਨੇ ਉਸਦੀ ਬਾਈਕ ਆਪਣੇ ਘਰ ਦੇ ਬਾਹਰ ਰੋਕ ਲਈ ਅਤੇ ਹੋਰਨਾਂ ਲੋਕਾਂ ਨਾਲ ਮਿਲਕੇ ਹਮਲਾ ਕਰ ਦਿੱਤਾ।