ਐਸ ਸੀ ਲਾਭਪਾਤਰੀਆਂ ਲਈ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋ ਲਗਵਾਇਆ ਜਾ ਰਿਹਾ ਹੈ ਸਵੈ ਰੋਜਗਾਰ ਲੋਨ ਕੈਂਪ

ਨਵਾਂਸ਼ਹਿਰ, 20 ਜੂਨ 2024 : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਅਗਵਾਈ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਉਰੋ ਵੱਲੋਂ 26 ਜੂਨ 2024 ਨੂੰ ਐਸ ਸੀ ਲਾਭਪਾਤਰੀਆਂ ਲਈ ਸਵੈ ਰੋਜਗਾਰ ਲੋਨ ਕੈਂਪ ਲਗਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸੰਜੀਵ ਕੁਮਾਰ ਨੇ ਦਿੰਦਿਆ ਦੱਸਿਆ ਕਿ ਇਸ ਕੈਂਪ ਵਿੱਚ ਕੋਈ ਵੀ ਸਵੈ ਰੋਜਗਾਰ ਕਾਮਾ ਜਾਂ ਹੁਨਰ ਸਿਖਲਾਈ ਪ੍ਰਾਪਤ ਉਮੀਦਵਾਰ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ 26 ਜੂਨ 2024 ਨੂੰ ਸਵੇਰੇ 9 ਵਜੇ ਤੋ 4 ਵਜੇ ਤੱਕ ਕਮਰਾ ਨੰਬਰ 413, ਤੀਜੀ ਮੰਜਲ, ਜ਼ਿਲਾ ਰੋਜਗਾਰ ਬਿਊਰੋ, ਜਿਲਾ ਪ੍ਰਬੰਧਕੀ ਕੰਪਲੈਕਸ, ਨਵਾਂਸ਼ਹਿਰ ਵਿਖੇ ਤਿੰਨ ਫੋਟੋ, ਐਸ.ਸੀ ਸਟਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਟ੍ਰੇਨਿੰਗ ਸਰਟੀਫਿਕੇਟ, ਨੀਲਾ ਕਾਰਡ ਲੈ ਕੇ ਲਾਭ ਪ੍ਰਾਪਤ ਕਰ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੱਲੋ ਜ਼ਿਲੇ ਦੇ ਵੱਧ ਤੋ ਵੱਧ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ।