ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਰਾਣਾ ਮਨਸੂਰਪੁਰੀਆ 

ਹੁਸ਼ਿਆਰਪੁਰ, 18 ਮਾਰਚ : ਮੁਕੇਰੀਆਂ ਪਿੰਡ ਵਿਚ ਸੀ ਆਈ ਏ ਟੀਮ ‘ਤੇ ਹਮਲਾ ਕਰਨ ਵਾਲਾ ਸੁਖਵਿੰਦਰ ਸਿੰਘ ਰਾਣਾ ਮਨਸੂਰਪੁਰੀਆ ਦੀ ਪੁਲਿਸ ਨਾਲ ਮੁਕਾਬਲੇ ‘ਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਭੰਗਾਲਾ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਦੀ ਖਬਰ ਹੈ। ਇਹ ਐਨਕਾਊਂਟਰ ਪੁਲਿਸ ਤੇ ਬਦਮਾਸ਼ ਸੁਖਵਿੰਦਰ ਸਿੰਘ ਰਾਣਾ ਵਿਚਾਲੇ ਹੋਇਆ ਹੈ, ਜਾਣਕਾਰੀ ਮਿਲੀ ਹੈ ਕਿ ਇਸ ਐਨਕਾਊਂਟਰ ਵਿੱਚ ਰਾਣਾ ਮਨਸੂਰਪੁਰੀਆ ਮਾਰਿਆ ਗਿਆ ਹੈ। ਗੌਰਤਲਬ ਹੈ ਕਿ ਬੀਤੇ ਦਿਨ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਕੇਰੀਆਂ ਵਿੱਚ ਰਾਣਾ ਮਨਸੂਰਪੁਰ ਨਾਮ ਦੇ ਇੱਕ ਗੈਂਗਸਟਰ ਕੋਲ ਕਈ ਨਜਾਇਜ਼ ਹਥਿਆਰ ਹਨ। ਜਦੋਂ ਪੁਲਿਸ ਸੀ.ਆਈ.ਏ ਦੀ ਟੀਮ ਮੁਕੇਰੀਆਂ ਪਿੰਡ ਪਹੁੰਚੀ ਤਾਂ ਗੈਂਗਸਟਰ ਅਤੇ ਉਸਦੇ ਸਾਥੀਆਂ ਨੇ ਪੁਲਿਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪਰ ਮੁਕਾਬਲੇ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ ਸੀ। ਪੁਲਿਸ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਮੌਤ ਤੋਂ ਬਾਅਦ ਰਾਣਾ ਫਰਾਰ ਹੋ ਗਿਆ ਸੀ। ਪੁਲਿਸ ਉਸਦੀ ਭਾਲ ਕਰ ਰਹੀ ਸੀ।