ਬੇਅਦਬੀ ਕਰਨ ਵਾਲਿਆਂ ਤੇ ਸ਼ਖਤ ਕਰਵਾਈ ਨਹੀਂ ਕਰ ਰਹੀ ਪੰਜਾਬ ਸਰਕਾਰ, ਪਿੱਛੇ ਦੀਆਂ ਸਾਜ਼ਿਸ਼ਾਂ ਦੀ ਹੋਵੇ ਉੱਚ ਪੱਧਰੀ ਹੋਵੇ ਜਾਂਚ : ਰਾਣਾ ਗੁਰਮੀਤ ਸੋਢੀ

ਜਲੰਧਰ, 25 ਅਪ੍ਰੈਲ : ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਤੇ ਗੋਲੇਵਾਲਾ ਪਿੰਡ ਵਿੱਚ ਹੋਈਆਂ ਬੇਅਦਬੀ ਦੀਆ ਘਟਨਾਵਾਂ ਦੀ ਘੋਰ ਨਿੰਦਾ ਕਰਦੇ ਹੋਏ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਖਿਲਾਫ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ਖਤ ਕਰਵਾਈ ਨਾ ਹੋਣ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਭਾਜਪਾ ਚੋਣ ਦਫਤਰ ਵਿਖੇ ਉਲੀਕੀ ਗਈ ਪ੍ਰੇਸ ਕਾਨਫਰੰਸ ਦੌਰਾਨ ਰਾਣਾ ਸੋਢੀ ਨੇ ਕਿਹਾ ਕਿ ਅਪਰਾਧੀਆਂ ਨੂੰ ਅਮਨ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਹੈ ਅਤੇ ਉਹ ਰੋਜ਼ਾਨਾ ਕੀਤੇ ਨਾ ਕੀਤੇ ਵਾਰ ਵਾਰ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਭਗਵੰਤ ਮਾਨ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਸੂਬੇ ਵਿੱਚ ਨਿੱਤ ਨਵੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬੇਅਦਬੀ ਮਾਮਲੇ ਤੇ ਜੋ ਸਪਲੀਮੈਟਰੀ ਚਲਾਨ ਪੇਸ਼ ਕੀਤਾ ਹੈ, ਕਿਤੇ ਉਹ ਲੋਕ ਸਭਾ ਦੀ ਉਪ ਚੋਣ ਲਈ ਚੋਣ ਸਟੰਟ ਤਾਂ ਨਹੀਂ ਹੈ? ਉਹਨਾ ਕਿਹਾ ਇਸ ਦੇ ਪਿੱਛੇ ਕਿਹੜੀਆਂ ਸ਼ਾਜਸਾਂ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਸਿਰਫ ਤੇ ਸਿਰਫ ਬੀਜੇਂਪੀ ਹੀ ਬਣਾ ਸਕਦੀ ਹੈ। ਸਾਡੀ ਕਹਿਣੀ ਤੇ ਕਰਣੀ ਇੱਕ ਹੀ ਹੈ ਅਤੇ ਹੁਣ ਜਨਤਾ ਵੀ ਇਹ ਸਮਝ ਚੁੱਕੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆ ਖਾਸ ਕਰ ਸਿੱਖਾਂ ਦੇ ਦਹਾਕਿਆਂ ਤੋ ਲਟਕ ਰਹੇ ਮਾਮਲਿਆਂ ਦਾ ਆਪਣੇ ਨੌ ਸਾਲ ਦੇ ਸ਼ਾਸਨ ਵਿੱਚ ਵੱਡੀ ਪੱਧਰ ਤੇ ਹੱਲ ਕੀਤਾ ਹੈ, ਜਿਵੇਂ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ, ਕਾਲੀ ਸੂਚੀ ਖਤਮ ਕਰਨਾ, ਸ੍ਰੀ ਕਰਤਾਰਪੁਰ ਸਾਹਿਬ ਦਾ ਲ਼ਾਘਾ ਖੋਲਣਾ, ਸ੍ਰੀ ਦਰਬਾਰ ਸਾਹਿਬ ਦੇ ਲਈ ਐਫਸ਼ੀਆਰਏ ਰਜਿਸਟ੍ਰੇਸ਼ਨ, ਟੈਕਸ ਫ੍ਰੀ ਲੰਗਰ, ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਵਾ ਪ੍ਰਕਾਸ਼ ਪੁਰਬ ਮਨਾਉਣਾ, ਜਲਿਆਂ ਵਾਲਾ ਬਾਗ ਯਾਦਗਾਰ ਦਾ ਨਵੀਨੀਕਰਣ, ਅਫ਼ਗ਼ਾਨਿਸਤਾਨ ਵਿੱਚੋਂ ਅਦਬ ਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਬੀੜਾਂ (ਸਵਰੂਪਾ) ਨੂੰ ਭਾਰਤ ਲਿਆਉਣਾ ਆਦਿ। ਰਾਣਾ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਤੇ ਪੰਜਾਬੀਆ ਦੇ ਕੀਤੇ ਕੰਮਾਂ ਦੀ ਲਿਸਟ ਇੰਨੀ ਵੱਡੀ (ਲੰਬੀ)ਹੈ ਕਿ ਇੱਕ ਪ੍ਰੈੱਸ ਨੋਟ ਰਾਹੀ ਬਿਆਨ ਕਰਨਾ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜਨਵਰੀ 2024 ਤੋ ਦੇਸ਼ ਦੀਆਂ ਸਾਰੀਆਂ ਪ੍ਰੀਖਿਆਵਾਂ ਪੰਜਾਬੀ ਵਿੱਚ ਵੀ ਦਿੱਤੀਆਂ ਜਾ ਸਕਣਗੀਆਂ, ਇਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬੀਆ ਲਈ ਤੋਹਫ਼ਾ ਹੈ। ਇਸ ਲਈ ਸਮੂਚੇ ਪੰਜਾਬ ਵਾਸੀਆਂ ਵਲੋਂ ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਸੂਬਾਈ ਬੁਲਾਰੇ ਅਨਿਲ ਸਰੀਨ, ਸਾਬਕਾ ਵਿਧਾਇਕ ਮੋਹਨ ਸਿੰਘ ਬੰਗੀ, ਸੰਤੋਖ ਸਿੰਘ ਗੁਮਟਾਲਾ, ਜ਼ਿਲ੍ਹਾ ਜਲੰਧਰ ਉੱਤਰੀ ਦੇ ਪ੍ਰਧਾਨ ਡਾ: ਰਜਨੀਸ਼ ਪਵਾਰ, ਭਾਜਪਾ ਦੇ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਹਰਦੇਵ ਸਿੰਘ ਉੱਭਾ, ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨ।