ਅੰਤਰਰਾਸ਼ਟਰੀ ਪੱਤਰਕਾਰ ਸ਼ੇਰਗਿੱਲ ਦੀ ਪੁਸਤਕ 'ਇੰਡੀਅਨ ਐਬਰੌਡ ਐਂਡ ਪੰਜਾਬ ਇਮਪੈਕਟ-2022 ਡਾ. ਹਮਦਰਦ ਨੇ ਕੀਤਾ ਲੋਕ ਅਰਪਨ

ਫਗਵਾੜਾ, 4 ਫਰਵਰੀ : ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ 'ਇੰਡੀਅਨ ਐਬਰੌਡ ਐਂਡ ਪੰਜਾਬ ਇਮਪੈਕਟ-2022 (ਪੰਜਾਬੀ ਸੰਸਾਰ-2022) ਦਾ 24ਵਾਂ ਅੰਤਰਰਾਸ਼ਟਰੀ ਸਲਾਨਾ ਅੰਕ ਪੰਜਾਬੀ ਦੀ ਮੁੱਖ ਅਖ਼ਬਾਰ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਲੋਕ ਅਰਪਨ ਕੀਤਾ। ਇਸ ਪੁਸਤਕ ਦੇ ਸੰਪਾਦਕ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਪੁਸਤਕ ਦੀ ਪਹਿਲੀ ਕਾਪੀ ਹਮਦਰਦ ਜੀ ਨੂੰ ਉਹਨਾ ਦੇ ਦਫ਼ਤਰ 'ਚ ਭੇਟ ਕੀਤੀ। ਉਹਨਾ ਦੇ ਨਾਲ 'ਅੱਜ ਦਾ ਪੰਜਾਬ' ਈ-ਪੇਪਰ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਪਲਾਹੀ ਹਾਜ਼ਰ ਸਨ। ਇਹ ਪੁਸਤਕ ਅੰਤਰਰਾਸ਼ਟਰੀ ਐਨ.ਆਰ.ਆਈ. ਸਚਿੱਤਰ ਡਾਇਰੈਕਟਰੀ ਹੈ, ਜਿਸਦੇ ਵੱਡ-ਅਕਾਰੀ 268 ਸਫ਼ੇ ਹਨ। ਪੁਸਤਕ ਵਿੱਚ ਪ੍ਰਸਿੱਧ ਵਿਦਵਾਨਾਂ ਅਤੇ ਲੇਖਕਾਂ ਦੇ ਨਾਲ-ਨਾਲ ਪੰਜਾਬ ਦੁਨੀਆ ਭਰ ਦੇ ਪ੍ਰਸਿੱਧ ਪ੍ਰਵਾਸੀ ਪੰਜਾਬੀਆਂ, ਗੁਰੂ ਘਰਾਂ, ਪ੍ਰਸਿੱਧ ਸੰਸਥਾਵਾਂ ਬਾਰੇ ਭਰਪੂਰ ਜਾਣਕਾਰੀ ਹੈ।