ਜਲੰਧਰ 'ਚ ਗੈਂਗਸਟਰ ਚਿੰਟੂ ਦਾ ਐਨਕਾਊਂਟਰ, ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ

ਜਲੰਧਰ, 29 ਮਾਰਚ : ਜਲੰਧਰ ਵਿਚ ਬੀਤੀ ਰਾਤ ਪੁਲਿਸ ਦੀ ਸੀ.ਆਈ.ਏ ਟੀਮ ਨੇ ਬਦਮਾਸ਼ ਚਿੰਟੂ ਤੇ ਉਸ ਦੇ ਸਾਥੀਆਂ ਦਾ ਐਨਕਾਊਟਰ ਕਰ ਦਿੱਤਾ। ਘਟਨਾ ਵਿਚ ਇਕ ਬਦਮਾਸ਼ ਦੇ ਪੈਰ ਨੂੰ ਗੋਲੀ ਛੂਹ ਕੇ ਨਿਕਲ ਗਈ। ਪੂਰੀ ਵਾਰਦਾਤ ਵਿਚ ਲਗਭਗ 12 ਗੋਲੀਆਂ ਦੋਵੇਂ ਪਾਸੇ ਚਲਾਈਆਂ ਗਈਆਂ। ਪੁਲਿਸ ਨੇ ਕੇਸ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਚਾਰਾਂ ਖਿਲਾਫ ਸਿਟੀ ਦੇ ਥਾਣਾ ਡਵੀਜ਼ਨ ਨੰਬਰ 6 ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ 5 ਤੋਂ 6 ਰਾਊਂਡ ਫਾਇਰ ਕੀਤੇ ਗਏ ਅਤੇ ਗੈਂਗਸਟਰਾਂ ਵੱਲੋਂ ਪੁਲਿਸ 'ਤੇ 4 ਤੋਂ 5 ਰਾਊਂਡ ਫਾਇਰ ਕੀਤੇ ਗਏ। ਸੀਆਈਏ ਸਟਾਫ਼ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਗੈਂਗਸਟਰਾਂ ਵਿੱਚੋਂ 4 ਗੈਂਗਸਟਰ ਫੜੇ ਗਏ ਹਨ ਅਤੇ ਦੋ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਏ ਹਨ, ਹਾਲਾਂਕਿ ਉਨ੍ਹਾਂ ਕਿਹਾ ਕਿ ਅਬਾਦਪੁਰਾ ਇਲਾਕੇ ਦੇ ਲੋਕਾਂ ਨੇ ਪੁਲਿਸ ਦਾ ਭਰਪੂਰ ਸਾਥ ਦਿੱਤਾ ਜਿਸ ਕਾਰਨ ਇਹ ਗੈਂਗਸਟਰ ਫੜੇ ਗਏ ਹਨ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੌਕੇ ਤੋਂ ਪੁਲਿਸ ਨੇ ਮੌਕੇ ਦੀ ਲਾਈਵ ਬਣੀ CCTV ਵੀਡੀਓ ਵੀ ਆਈ ਸਾਹਮਣੇ ਹੈ। ਜਾਣਕਾਰੀ ਮੁਤਾਬਕ ਬਦਮਾਸ਼ ਚਿੰਟੂ ਖਿਲਾਫ ਪਹਿਲਾਂ ਵੀ ਜਲੰਧਰ ਸਿਟੀ ਤੇ ਦੇਹਾਤ ਵਿਚ ਕਈ ਮਾਮਲੇ ਦਰਜ ਹਨ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਚਿੰਟੂ, ਨੀਰਜ, ਸਾਜਨ ਜੋਸ਼ੀ ਤੇ ਕਿਸ਼ਨ ਉਰਫ ਗੰਜਾ ਵਜੋਂ ਹੋਈ ਹੈ। ਜਵਾਬੀ ਕਾਰਵਾਈ ਵਿੱਚ ਗੋਲੀ ਗੈਂਗਸਟਰ ਚਿੰਟੂ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ।।