ਸਰਕਾਰ ਆਪਕੇ ਦੁਆਰ" ਤਹਿਤ 10 ਜੁਲਾਈ ਨੂੰ ਪਿੰਡ ਮਹਿੰਦੀਪੁਰ (ਪੰਚਾਇਤ ਘਰ) ਵਿਖੇ ਲਗਾਇਆ ਜਾਵੇਗਾ ਕੈੰਪ*

ਨਵਾਂਸ਼ਹਿਰ, 09 ਜੁਲਾਈ 2024 : ਐਸ.ਡੀ.ਐਮ. ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਆਈ.ਏ.ਐਸ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 10.07.2024 ਨੂੰ ਦੁਪਹਿਰ 12:00 ਵਜੇ ਪਿੰਡ ਮਹਿੰਦੀਪੁਰ (ਪੰਚਾਇਤ ਘਰ) ਵਿਖੇ "ਸਰਕਾਰ ਆਪਕੇ ਦੁਆਰ" ਤਹਿਤ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਮੌਕੇ ਤੇ ਆਮ ਜਨਤਾ ਨੂੰ ਲੋੜੀਂਦੀਆਂ ਸੇਵਾਵਾਂ ਜਿਵੇਂ ਕਿ ਜਨਮ/ਮੌਤ ਦੇ ਸਰਟੀਫਿਕੇਟ, ਬੁਢਾਪਾ/ਵਿਧਵਾ ਪੈਨਸ਼ਨ, ਲੇਬਰ ਕਾਰਡ, ਐਸ.ਸੀ./ਬੀ.ਸੀ. ਸਰਟੀਫਿਕੇਟ ਅਤੇ ਇੰਨਕਮ ਸਰਟੀਫਿਕੇਟ ਆਦਿ  ਦੇਣ ਦੇ ਨਾਲ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਹੋਣਗੇ। ਉਹਨਾਂ ਵਲੋਂ  ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਕੈਂਪ ਵਿੱਚ ਆਪਣੇ ਲੰਬਿਤ ਪਏ ਕੰਮ ਕਰਵਾਉਣ ਜਾਂ ਜੇਕਰ ਕਿਸੇ ਨੂੰ ਕੋਈ ਹੋਰ ਸਮੱਸਿਆਂ/ਸ਼ਿਕਾਇਤ ਹੋਵੇ ਤਾਂ ਉਸਦਾ ਵੀ ਮੌਕੇ ਤੇ ਹੱਲ ਕੀਤਾ ਜਾਵੇਗਾ।