“ਹਬ ਫ਼ਾਰ ਇੰਮਪਾਵਰਮੈਂਟ ਆਫ ਵੂਮੈਨ” ਵਲੋਂ ਔਰਤਾਂ ਅਤੇ ਕੇਂਦਰਿਤ ਮੁੱਦਿਆਂ ’ਤੇ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 4 ਜੁਲਾਈ 2024 : ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਤਹਿਤ “ਹਬ ਫ਼ਾਰ ਇੰਮਪਾਵਰਮੈਂਟ ਆਫ ਵੂਮੈਨ” ਵਲੋਂ ਔਰਤਾਂ ਅਤੇ ਕੇਂਦਰਿਤ ਮੁੱਦਿਆਂ ’ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਜੋ ਕਿ ਪੂਰੇ ਭਾਰਤ ਵਿੱਚ 21 ਜੂਨ ਤੋਂ 4 ਅਕਤੂਬਰ 2024 ਤੱਕ ਚਲਾਇਆ ਜਾ ਰਿਹਾ ਹੈ । ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਹਰਦੀਪ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਟ੍ਰੇਨਿੰਗ ਸੈਂਟਰ, ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਗਿਆ । ਇਸ ਜਾਗਰੂਕਤਾ ਕੈਂਪ ਵਿੱਚ ਆਂਗਣਵਾੜੀ ਵਰਕਰਾਂ ਨੂੰ ਭਾਰਤੀਯ ਨਿਆਏ ਸਹਾਇਤਾ ਸਬੰਧੀ ਘਰੇਲੂ ਹਿੰਸਾ, ਪੋਕਸੋ ਐਕਟ, ਜਿਣਸੀ ਛੇੜ-ਛਾੜ, ਔਰਤਾਂ ਦੇ ਹੱਕਾਂ ਸਬੰਧੀ, ਅਡਾਪਸ਼ਨ ਗਾਈਡਲਾਈਨਜ, ਨਿਉਟ੍ਰੀਸ਼ਨ, ਪੰਜਾਬ ਸਕਿਲਜ ਡਿਵੈਲਪਮੈਂਟ ਸੈਂਟਰ ਚਲ ਰਹੇ ਕੋਰਸਾਂ ਅਤੇ ਮਿਸ਼ਨ ਸ਼ਕਤੀ ਸਬੰਧੀ ਵਿਸਥਾਰਪੁਰਵਕ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਇਹ ਜਾਣਕਾਰੀ ਹਰੇਕ ਪਿੰਡ/ਸ਼ਹਿਰ ਵਿੱਚ ਪਹੁੰਚਾ ਸਕਣ । ਡਿਸਟ੍ਰਿਕ ਮਿਸ਼ਨ ਸ਼ਕਤੀ ਕੌਆਰਡੀਨੇਟਰ ਗੁਰਵਿੰਦਰ ਸਿੰਘ ਵਲੋਂ ਭਾਰਤੀਯ ਨਿਆਏ ਸਹਾਇਤਾ ਸਬੰਧੀ ਆਂਗਣਵਾੜੀ ਵਰਕਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਹ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਅਸਿਸਟੈਂਟ ਲੀਗਲ ਕਾਉਂਸਲ ਐੱਚ.ਕੇ.ਵਰਮਾ ਨੇ ਪੋਕਸੋ, ਜਿਣਸੀ ਛੇੜ – ਛਾੜ, ਔਰਤਾਂ ਦੇ ਹੱਕਾਂ ਸਬੰਧੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ । ਸੈਂਟਰ ਐਡਮਿਨਸਟ੍ਰੇਟਰ ਆਰਤੀ ਸ਼ਰਮਾ ਵੱਲੋਂ ਘਰੇਲੂ ਹਿੰਸਾ ਸਬੰਧੀ ਵਿਸਥਾਰਪੁਰਵਕ ਦੱਸਿਆ ਗਿਆ । ਮੈਨੇਜਰ ਟ੍ਰਨਿੰਗ ਅਤੇ ਪਲੇਸਮੈਂਟ ਰਮਨ ਭਾਰਤੀ ਨੇ ਪੰਜਾਬ ਸਕਿਲਜ ਵਿਕਾਸ ਮਿਸ਼ਨ ਵਿੱਚ ਚਲ ਰਹੇ ਕੋਰਸਾਂ ਸਬੰਧੀ ਜਾਗਰੂਕ ਕਰਵਾਇਆ । ਇੰਸਟ੍ਰਕਟਰ ਜਸਵਿੰਦਰ ਕੌਰ ਵਲੋਂ ਨਿਉਟ੍ਰੀਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ । ਜ਼ਿਲ੍ਹਾ ਬਾਲ ਵਿਕਾਸ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਅਡਾਪਸ਼ਨ ਗਾਈਡਲਾਈਨਜ ਅਤੇ ਪਾਲਣ ਪੋਸ਼ਣ ਸਬੰਧੀ ਵਿਸਥਾਰਪੁਰਵਕ ਜਾਣੂ ਕਰਵਾਇਆ। ਕਿਰਨਦੀਪ ਕੌਰ ਨੇਮਿਸ਼ਨ ਸ਼ਕਤੀ ਅਧੀਨ ਆਉਂਦੀ ਸਕੀਮਾਂ 'ਸੰਬਲ' ਅਤੇ 'ਸਮਰਥ' ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ"ਸੰਬਲ" ਉਪ-ਸਕੀਮ ਔਰਤਾਂ ਦੀ ਸੁਰੱਖਿਆ ਲਈ ਹੈ ਅਤੇ "ਸਮਰਥਿਆ" ਉਪ-ਸਕੀਮ ਔਰਤਾਂ ਦੇ ਸਸ਼ਕਤੀਕਰਨ ਲਈ ਹੈ। ਇਸ ਤੋਂ ਇਲਾਵਾ ਇਸ ਜਾਗਰੂਕਤਾ ਕੈਂਪ ਵਿੱਚ ਸੁਪਰਡੰਟ ਤਰਸੇਮ ਸਿੰਘ, ਆਫਿਸ ਅਸਿਸਟੈਂਟ ਵਨ ਸਟਾਪ ਸੈਂਟਰ ਪਰਮਿੰਦਰ ਕੌਰ ਅਤੇ ਸੁਪਰਵਾਈਜਰਾਂ ਵੀ ਮੌਜੂਦ ਸਨ।