ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ, ਡਰਾਈਵਰ ਅਤੇ ਮਰੀਜ਼ ਦੀ ਮੌਤ

ਦਸੂਹਾ, 15 ਜਨਵਰੀ 2025 : ਦਸੂਹਾ ਵਿੱਚ ਇੱਕ ਐਬੂਲੈਂਸ ਗੱਡੀ ਅਤੇ ਗੰਨੇ ਨਾਲ ਭਰੀ ਟਰਾਲੀ ਦੀ ਹੋਈ ਭਿਆਨਕ ਟੱਕਰ ਵਿੱਚ ਦੋ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦਸੂਹਾ ਸਿਵਲ ਹਸਪਤਾਲ ਤੋਂ ਰੈਫਰ ਕੀਤੇ ਇੱਕ ਮਰੀਜ਼ ਨੂੰ ਐਬੂਲੈਂਸ ਗੱਡੀ ਜਲੰਧਰ ਲਈ ਜਾ ਰਹੀ ਸੀ ਕਿ ਕਾਲਾ ਬੱਕਰਾ ਨੇੜੇ ਐਬੂਲੈਂਸ ਗੱਡੀ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ਕਾਰਨ ਐਬੂਲੈਂਸ ਦੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਮਰੀਜ਼ ਨੇ ਹਸਪਤਾਲ ਵਿੱਚ ਦਮਤੋੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਦਸੂਹਾ ਸਿਵਲ ਹਸਪਤਾਲ ਤੋਂ ਜਲੰਧਰ ਲਈ ਰੈਫਰ ਕੀਤੇ ਇੱਕ ਮਰੀਜ਼ ਨੂੰ ਇੱਕ ਐਬੂਲੈਂਸ ਸਵੇਰ 4-00 ਵਜੇ ਲੈ ਕੇ ਜਾ ਰਹੀ ਸੀ ਕਿ ਉਨ੍ਹਾਂ ਦੀ ਇੱਕ ਗੰਨੇ ਦੀ ਟਰਾਲੀ ਨਾਲ ਟੱਕਰ ਹੋ ਗਈ, ਟੱਕਰ ਐਨੀ ਭਿਆਨਕ ਸੀ ਕਿ ਐਬੂਲੈਂਸ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਮਰੀਜ਼ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮਤੋੜ ਦਿੱਤਾ। ਐਬੂਲੈਂਸ ਚਾਲਕ ਦੀ ਪਹਿਚਾਣ ਹਰਮੰਦਰ ਸਿੰਘ ਵਾਸੀ ਦਸੂਹਾ ਵਜੋਂ ਹੋਈ ਹੈ।