ਚੰਡੀਗੜ੍ਹ, 3 ਅਕਤੂਬਰ 2024 : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੀਟਿੰਗ ਕਰਕੇ ਪੰਜਾਬ ਦੇ ਮੁੱਦਿਆਂ ਪ੍ਰਤੀ ਭਾਜਪਾ ਅਤੇ ਕੇਂਦਰ ਦੀ ਪਹੁੰਚ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀਆਂ ਨਾਲ ਜੁੜੇ ਭਾਵਨਾਤਮਕ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅਤੇ ਸ਼ਾਹ ਨਾਲ ਆਪਣੀਆਂ ਹਾਲੀਆ ਮੀਟਿੰਗਾਂ ਵਿੱਚ, ਜਾਖੜ ਨੇ ਸੂਬੇ ਪ੍ਰਤੀ ਪਾਰਟੀ ਅਤੇ ਕੇਂਦਰ ਦੇ ਨਜ਼ਰੀਏ ਵਿੱਚ ਤਬਦੀਲੀ ਲਿਆਉਣ ਵਿੱਚ ਅਸਮਰੱਥਾ ਦਾ ਹਵਾਲਾ ਦਿੰਦੇ ਹੋਏ ਸੂਬਾ ਪ੍ਰਧਾਨ ਵਜੋਂ ਜਾਰੀ ਨਾ ਰਹਿਣ ਦੇ ਆਪਣੇ ਇਰਾਦੇ ਬਾਰੇ ਦੱਸਿਆ। ਜਾਖੜ ਨੇ ਭਾਜਪਾ ਦੇ ਉੱਚ ਲੀਡਰਾਂ ਨੂੰ ਕਿਹਾ ਕਿ ਕਿਸਾਨਾਂ ਦੇ ਮਸਲੇ ਤੁਰੰਤ ਨਿਪਟਾਏ ਜਾਣ। ਜਾਖੜ ਨੇ ਇਹ ਵੀ ਕਿਹਾ ਕਿ, “ਨਜ਼ਰੀਏ ਬਦਲਨੇ ਕੀ ਜ਼ਰੂਰਤ ਹੈ, ਨਜ਼ਾਰੇ ਆਪਨੇ ਆਪ ਬਦਲ ਜਾਏਂਗੇ।