
ਚੰਡੀਗੜ੍ਹ, 17 ਅਪ੍ਰੈਲ 2025 : ਬਹੁਜਨ ਅੰਦੋਲਨ ਦੇ ਨਾਇਕ ਮਰਹੂਮ ਸਾਹਿਬ ਸ੍ਰੀ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਭਰਾ ਹਰਬੰਸ ਸਿੰਘ, ਭਰਜਾਈ ਬੀਬੀ ਭੁਪਿੰਦਰ ਕੌਰ, ਭਤੀਜਾ ਬਲਵਿੰਦਰ ਸਿੰਘ, ਕਿਰਨਜੀਤ ਕੌਰ ਤੋਂ ਇਲਾਵਾ ਸਮਾਜ ਸੇਵੀ ਮਾਸਟਰ ਰਾਮਪਾਲ ਵਿਆਣਾ, ਜਗਤਾਰ ਸਿੰਘ ਟਿੱਬਾ ਟੱਪਰੀਆਂ, ਰਕਸ਼ਪਾਲ ਰੋਪੜ, ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਇੱਕ ਸੱਚੇ ਬਹੁਜਨ ਆਗੂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਕੇ ਪੰਜਾਬ ਰਾਜ ਦੇ ਦਲਿਤਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ. ਜਸਵੀਰ ਸਿੰਘ ਗੜ੍ਹੀ ਲੰਬੇ ਸਮੇਂ ਤੋਂ ਦਲਿਤ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਦੇਸ਼ ਪ੍ਰਤੀ ਕਰਤੱਵਾਂ ਪ੍ਰਤੀ ਜਾਗਰੂਕ ਕਰਦੇ ਰਹੇ ਹਨ ਅਤੇ ਹੁਣ ਇਸ ਅਹੁਦੇ ‘ਤੇ ਰਹਿੰਦੀਆਂ ਦਲਿਤ ਲੋਕਾਂ ਨੂੰ ਇਨਸਾਫ਼ ਅਹਿਮ ਭੂਮਿਕਾ ਨਿਭਾਉਣਗੇ।