- ਸਿੰਘਾਂ ਦੇ ਖਾਣੇ ਵਿੱਚ ਮਿਲੇ ਤੰਬਾਕੂ ਦੀ ਉੱਚ ਪੱਧਰੀ ਜਾਂਚ ਹੋਵੇ
ਚੰਡੀਗੜ੍ਹ,1 ਜੁਲਾਈ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਵਿਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ, ਭਾਈ ਪੱਪਲਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਖਾਣੇ ਵਿਚ ਮਿਲੇ ਤੰਬਾਕੂ ਦੀ ਉੱਚ ਪੱਧਰੀ ਜਾਂਚ ਕਰਨ ਲਈ ਸਰਕਾਰ ਕੋਲੋ ਮੰਗ ਕੀਤੀ ਹੈ। ਇਸੇ ਤਰਾਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ (ਸੂਰੀ ਕਾਂਡ ) ਵਾਲੇ ਨੂੰ ਵੀ ਜੇਲ੍ਹ ਵਿੱਚ ਬਹੁਤ ਘਟੀਆਂ ਖਾਣਾ ਤੇ ਬੇਹੱਦ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਉਸਨੂੰ ਕਾਲਕੋਠੜੀ ਵਿੱਚ ਪਿਛਲੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਭਾਈ ਸੰਦੀਪ ਸਿੰਘ ਨੂੰ ਸੁੱਕਾ ਰਾਸ਼ਨ ਦੇਵੇ ਤਾਂ ਜੋ ਉਹ ਆਪਣਾ ਖਾਣਾ ਖੁਦ ਤਿਆਰ ਕਰ ਸਕੇ । ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਪੰਜਾਬ ਤੋ ਬਾਹਰਲੀ ਡਿਬਰੂਗੜ੍ਹ ਜੇਲ੍ਹ ਵਿੱਚ ਪੰਜਾਬੀ ਸਿੱਖਾਂ ਨਾਲ ਹੋ ਰਹੇ ਇਸ ਵਿਤਕਰੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਸਿੱਖਾਂ ਦੇ ਖਾਣੇ ਵਿਚ ਤੰਬਾਕੂ ਮਿਲਣਾ ਬਹੁਤ ਹੀ ਬੱਜਰ ਪਾਪ ਤੇ ਮੰਦਭਾਗੀ ਘਟਨਾ ਹੈ।ਸਰਕਾਰ ਇਸਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਜੇਲ੍ਹ ਦੇ ਸੁਪਰਡੈਂਟ ਨੂੰ ਸਸਪੈਂਡ ਕਰੇ। ਉਹਨਾਂ ਡਿਬਰੂਗੜ੍ਹ ਜੇਲ੍ਹ ਦੇ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਵੇ ਤਾਂ ਜੋ ਸਿੰਘ ਖੁਦ ਆਪਣਾ ਰਾਸ਼ਨ ਤਿਆਰ ਕਰ ਸਕਣ । ਉਹਨਾਂ ਕਿਹਾ ਕਿ ਅਸਾਮ ਦੀਆ ਜੇਲਾਂ ਵਿੱਚ ਸਿੱਖਾਂ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਹਨਾਂ ਸਿੰਘਾਂ ਨੂੰ ਲਵਾਰਸ ਨਾ ਸਮਝਿਆ ਜਾਵੇ ।ਜੇਕਰ ਕਾਨੂੰਨ ਸਾਰਿਆ ਲਈ ਬਰਾਬਰ ਹੈ ਤੇ ਫਿਰ ਸਿੱਖਾਂ ਨੂੰ ਉੱਥੇ ਫੋਨ ਇਸਤੇਮਾਲ ਕਿਉੰ ਨਹੀਂ ਕਰਨ ਦਿੱਤਾ ਜਾ ਰਿਹਾ? ਪੰਜਾਬੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਸਿੱਖ ਨੌਜਵਾਨਾਂ ਉੱਤੇ ਪਾਏ ਝੂਠੇ ਕੇਸਾਂ ਦੀ ਜਾਂਚ ਕਰਵਾ ਕੇ ਓਹਨਾ ਨੂੰ ਰੱਦ ਕਰਵਾਇਆ ਜਾਵੇ ਤੇ ਉਹਨਾਂ ਨੂੰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ। ਜਿਨ੍ਹਾਂ ਸਿੱਖਾਂ ਤੇ ਕੋਈ ਮਾੜਾ ਮੋਟਾ ਦੋਸ਼ ਹੈ ਓਹਨਾ ਨੂੰ ਪੰਜਾਬ ਦੀਆ ਜੇਲਾਂ ਵਿੱਚ ਤਬਦੀਲ ਜਾਵੇ। ਤਾਂ ਜੋਂ ਜੇਲਾ ਚ ਬੰਦ ਸਿੱਖ ਨੌਜਵਾਨ ਆਪਣੇ ਪਰਿਵਾਰਾਂ ਨਾਲ ਮੁਲਾਕਾਤ ਕਰ ਸਕਣ। ਉਹਨਾਂ ਕਿਹਾ ਕਿ ਅਸਾਮ ਵਿਚ ਜਾ ਕੇ ਇੱਕ ਮੁਲਾਕਾਤ ਕਰਨ ਦੇ 25 ਤੋ 30 ਹਜ਼ਾਰ ਦਾ ਖਰਚਾ ਆਉਂਦਾ ਹੈ।ਜਿਆਦਾ ਤਰ ਉਹਨਾਂ ਵਿੱਚ ਗਰੀਬ ਸਿੱਖ ਹਨ ਜਿਨ੍ਹਾਂ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਹਨ ਕੇ ਉਹ ਓਥੇ ਜਾ ਕੇ ਆਪਣੇ ਬੱਚਿਆ ਨਾਲ ਮੁਲਾਕਾਤ ਕਰ ਸਕਣ। ਭੋਮਾ ਨੇ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰਾਂ ਉੱਤੇ ਜ਼ੋਰ ਪਾਉਣ ਤਾਂ ਜੋਂ ਪੰਜਾਬੀ ਸਿੱਖ ਨੌਜਵਾਨਾਂ ਨੂੰ ਪੰਜਾਬ ਵਿਚ ਵਾਪਿਸ ਲਿਆਂਦਾ ਜਾ ਸਕੇ।