ਪਾਸਪੋਰਟ ਸੇਵਾ ਦਾ ਪੋਰਟਲ ਇਨ੍ਹਾਂ ਦਿਨਾਂ ਦੌਰਾਨ ਬੰਦ ਰਹੇਗਾ

  • 30 ਅਗਸਤ ਦੀਆਂ ਸਾਰੀਆਂ Appointments ਹੋਈਆਂ ਰੱਦ

ਚੰਡੀਗੜ੍ਹ, 27 ਅਗਸਤ 2024 : ਪਾਸਪੋਰਟ ਸੇਵਾ ਪੋਰਟਲ ਰਾਹੀਂ ਪਾਸਪੋਰਟ ਅਪਲਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖ਼ਬਰ ਹੈ। 29 ਅਗਸਤ ਰਾਤ 8 ਵਜੇ ਤੋਂ ਲੈ ਕੇ 2 ਸਿਤੰਬਰ ਸਵੇਰੇ 6 ਵਜੇ ਤੱਕ ਪਾਸਪੋਰਟ ਸੇਵਾ ਦਾ ਪੋਰਟਲ ਬੰਦ ਰਹੇਗਾ। ਤਕਨੀਕੀ ਤੌਰ ‘ਤੇ ਪੋਰਟਲ ਦੀ ਸਾਂਭ ਸੰਭਾਲ ਹਿੱਤ ਇਹ ਫੈਸਲਾ ਲਿਆ ਗਿਆ ਹੈ। ਖੇਤਰੀ ਦਫ਼ਤਰ ਚੰਡੀਗੜ੍ਹ ਦੀਆਂ 30 ਅਗਸਤ ਦੀਆਂ ਸਾਰੀਆਂ Appointments ਰੱਦ ਕਰ ਦਿੱਤੀਆਂ ਗਈਆਂ ਹਨ।