ਚੰਡੀਗੜ੍ਹ, 26 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਅੱਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਪਾਰਟੀ ਛੱਡਣ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਰ ਮਾੜੇ ਤੇ ਚੰਗੇ ਵਕਤ ‘ਚ ਪਾਰਟੀ ਦਾ ਸਾਥ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨਾਲ ਆਪਣੇ ਲੰਮੇ ਤਜਰਬੇ ਨੂੰ ਉਨ੍ਹਾਂ ਇਸ ਵੀਡੀਓ ਰਾਹੀਂ ਵਿਸਥਾਰ ਨਾਲ ਸਾਂਝਾ ਕੀਤਾ ਹੈ। ਵੀਡੀਓ ‘ਚ ਡਿੰਪੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼ਿਵਰਾਜ ਸਿੰਘ ਢਿਲੋਂ ਨੇ ਉਨ੍ਹਾਂ ਨੂੰ ਪਾਰਟੀ ਦਾ ਪੱਲਾ ਫੜਾਇਆ ਸੀ ਤੇ ਹਰ ਹਾਲ ‘ਚ ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ ਸੀ ਤੇ ਉਨ੍ਹਾਂ ਨੇ ਵੀ ਪਾਰਟੀ ਦਾ ਹਰ ਮਾੜੇ ਚੰਗੇ ਸਮੇ ‘ਚ ਸਾਥ ਦਿੱਤਾ। ਪਹਿਲੀ ਵਾਰ ਉਨ੍ਹਾਂ 1989 ਵਿਚ ਭਾਈ ਸ਼ਮਿੰਦਰ ਸਿੰਘ ਦੇ ਚੋਣ ਲੜਨ ਵੇਲੇ ਪਾਰਟੀ ਲਈ ਇਲੈਕਸ਼ਨ ‘ਚ ਕੰਮ ਕੀਤਾ ਸੀ। 1995 ‘ਚ ਗਿੱਦੜਬਾਹੇ ਦਾ ਬਾਈਇਲੈਕਸ਼ਨ ਆਇਆ। ਉਸ ਵੇਲੇ ਵੀ ਅਸੀਂ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਸੀ। 1995 ਦੇ ਬਾਈਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ‘ਚ ਕੀਤਾ। ਜਿੱਤਣ ਤੋਂ ਬਾਅਦ ਪਾਰਟੀ ਦੀ ਫਿਰ ਤੋਂ ਇਕ ਪਲੇਟਫਾਰਮ ਬਣਿਆ। 1997 ਵਿਚ ਪਾਰਟੀ ਦੀ ਸਰਕਾਰ ਬਣੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। 2002 ਤੱਕ ਸਰਕਾਰ ਦਾ ਨਿੱਘ ਮਾਣਿਆ। ਫਿਰ 2002 ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ‘ਤੇ ਨਿੱਜੀ ਰੰਜਿਸ਼ ਕਾਰਨ ਜਿਹੜੇ ਪਾਰਟੀ ਦੇ ਨਾਲ ਸੀ ਉਨ੍ਹਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਸਾਡਾ ਵੀ ਨੁਕਸਾਨ ਕੀਤਾ ਗਿਆ ਪਰ ਅਸੀਂ ਡੋਲੇ ਨਹੀਂ। ਪਾਰਟੀ ਅਤੇ ਬਾਦਲ ਪਰਿਵਾਰ ਨਾਲ ਡਟਕੇ ਖੜੇ ਰਹੇ। 2007 ਵਿਚ ਪਾਰਟੀ ਦੀ ਫਿਰ ਸਰਕਾਰ ਬਣੀ। 2010 ਵਿਚ ਫਿਰ ਪਾਰਟੀ ‘ਤੇ ਸੰਕਟ ਦੀ ਘੜੀ ਆ ਗਈ ਜਦੋ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੇ ਅੰਦਰ ਹੀ ਇਕ ਬਗਾਵਤ ਖੜੀ ਕਰ ਦਿੱਤੀ। ਉਸ ਵੇਲੇ ਵੀ ਅਸੀਂ ਬਾਦਲ ਪਰਿਵਾਰ ਨਾਲ ਡੱਟਕੇ ਖੜੇ ਰਹੇ। ਡਿੰਪੀ ਢਿੱਲੋਂ ਨੇ ਕਿਹਾ ਕਿ 2012 'ਚ ਇਸਤਰਾਂ ਲੱਗ ਰਿਹਾ ਸੀ ਕਿ ਪੀਪੀਪੀ ਦੀ ਸਰਕਾਰ ਬਣੇਗੀ ਅਤੇ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ। ਉਸ ਵੇਲੇ ਵੀ ਅਸੀਂ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦਿੱਤਾ ਤੇ ਫਿਰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ। ਉਸ ਵੇਲੇ ਮੈਨੂੰ ਗਿੱਦੜਬਾਹੇ 'ਚ ਹਲਕੇ ਦਾ ਮੁੱਖ ਸੇਵਾਦਾਰ ਥਾਪਿਆ ਗਿਆ। ਅਸੀਂ ਬੜੀ ਇਮਾਨਦਾਰੀ ਨਾਲ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਕੇ ਰੱਖਿਆ। ਮੇਰੇ ਅਤੇ ਮੇਰੇ ਪਰਿਵਾਰ ਕਰਕੇ ਕਦੇ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। 2017 ਦੇ ਇਲੈਕਸ਼ਨ ਲੜੇ ਲੋਕਾਂ ਨੇ ਵੀ ਸਾਡਾ ਬੜਾ ਸਾਥ ਦਿੱਤਾ। ਪਹਿਲਾ ਇਲੈਕਸ਼ਨ ਮੈਂ 2017 ‘ਚ ਲੜਿਆ। ਬੇਅਦਬੀ ਅਤੇ ਨਸ਼ਿਆਂ ਕਰਕੇ ਪਾਰਟੀ ਦੀ ਇਮੇਜ ਬੜੀ ਖ਼ਰਾਬ ਹੋ ਗਈ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗਿੱਦੜਬਾਹਾ ਹਲਕੇ ‘ਚੋ ਮੈਨੂੰ 49000 ਵੋਟਾਂ ਪਈਆਂ ਸਨ। ਅਸੀਂ 13-14 ਹਜ਼ਾਰ ਵੋਟਾਂ ਨਾਲ ਹਾਰੇ ਸੀ ਕਿਉ ਕਿ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਗਿਆ ਸੀ। ਉਸ ਤੋਂ ਬਾਅਦ 5 ਸਾਲ ਫਿਰ ਕਾਂਗਰਸ ਦੀ ਸਰਕਾਰ ਆਈ ਕੈਪਟਨ ਸਾਬ ਫਿਰ ਮੁੱਖ ਮੰਤਰੀ ਬਣੇ। ਕੈਪਟਨ ਸਾਬ ਨੇ ਵੀ ਸਾਡੇ ‘ਤੇ ਕਾਫੀ ਪਰਚੇ ਕਰਵਾਏ। ਮੈਂ ਫਿਰ ਵੀ ਵਰਕਰਾਂ ਨਾਲ ਡੱਟਕੇ ਖੜਾ ਰਿਹਾ। 2022 ਦਾ ਇਲੈਕਸ਼ਨ ਲੜਿਆ ਫਿਰ ਅਕਾਲੀ ਦਲ ਦੇ ਵਰਕਰਾਂ ਨੇ ਮੇਰਾ ਸਾਥ ਦਿੱਤਾ। ਆਮ ਆਦਮੀ ਪਾਰਟੀ ਦੀ ਹਵਾ ‘ਚ 50000 ਵੋਟਾਂ ਪਈਆਂ। ਜਨਵਰੀ ‘ਚ ਮੈਂ ਬਾਦਲ ਸਾਬ ਨੂੰ ਪੁੱਛਿਆ ਕਿ ਮਨਪ੍ਰੀਤ ਬਾਦਲ ਨੇ ਵੀ ਹਲਕੇ ‘ਚ ਸਰਗਰਮੀਆਂ ਵਧਾਈਆਂ ਹਨ ਕਿ ਇਹ ਤੁਹਾਡੇ ਧਿਆਨ ਵਿਚ ਹੈ। ਬਾਦਲ ਸਾਬ ਨੇ ਕਿਹਾ ਕਿ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਹਨ। ਬਾਦਲ ਸਾਬ ਨੇ ਕਿਹਾ ਕਿ ਉਨ੍ਹਾਂ ਗਿੱਦੜਬਾਹੇ ਤੋਂ ਜੁਆਇਨ ਕਰਨਾ ਹੈ ਤੂੰ ਦੇਖਲਾ ਕਿ ਸਿਆਸਤ ਕਰਨੀ ਹੈ ਕੇ ਨਹੀਂ ਕਰਨੀ। ਇਹ ਗੱਲ ਮੇਰੇ ਦਿੱਲ ‘ਚ ਲੱਗੀ। ਮੈਨੂੰ ਓਦਾਂ ਹੀ ਕਹਿ ਦਿੰਦੇ ਕਿ ਸਾਡੇ ਪਰਿਵਾਰ ਦਾ ਮਸਲਾ ਤੂੰ ਮਨਪ੍ਰੀਤ ਬਾਦਲ ਨੇ ਪਿੱਛੇ ਲੱਗ ਜਾ। ਮੈਂ ਕਦੇ ਉਨ੍ਹਾਂ ਨੂੰ ਮਨ੍ਹਾ ਨਾ ਕਰਦਾ। ਮੇਰਾ ਐਨਾ ਨੁਕਸਾਨ ਹੋਇਆ ਫੈਮਲੀ ਦਾ ਹੋਇਆ ਮੇਰੇ ਬਿਜ਼ਨਸ ਦਾ ਹੋਇਆ ਪਰ ਮੈ ਕਦੇ ਉਨ੍ਹਾਂ ਨੂੰ ਜਵਾਬ ਨਹੀਂ ਦਿੱਤਾ। ਮੈਨੂੰ ਕਹਿ ਦਿੰਦੇ ਮੈਂ ਇਲੈਕਸ਼ਨ ਨਹੀਂ ਲੜਨਾ ਸੀ। ਮੈਨੂੰ ਕਹਿੰਦੇ ਜੇ ਤੂੰ ਸਿਆਸਤ ਕਰਨੀ ਹੈ ਤਾ ਤਲਵੰਡੀ ਸਾਬੋ ਚਲਿਆ ਜਾ। ਮੈਂ ਕਿਹਾ ਤਲਵੰਡੀ ਸਾਬੋ ਮੈਂ ਜਾਂਦਾ ਨਹੀਂ ਮੈ ਆਪਣੇ ਘਰ ਬੈਠੂੰਗਾ। 2-3 ਦਿਨ ਬਾਅਦ ਮੈਨੂੰ ਫਿਰ ਟੈਲੀਫੂਨ ਆਉਂਦਾ ਕਿ ਮੈ ਤੈਨੂੰ ਮਿਲਣ ਆਉਣਾ। ਮੈ ਕਿਹਾ ਕਿ ਮੈਂ ਹੀ ਆ ਜਾਂਦਾ ਹਾਂ। ਤੁਸੀਂ ਵੱਡੇ ਬੰਦੇ ਹੋ ਮੈਂ ਤੁਹਾਡੇ ਤੋਂ ਬਹੁਤ ਛੋਟਾ ਹਾਂ। ਮੈਂ ਘਰ ਗਿਆ ਮੈਨੂੰ ਕਹਿੰਦੇ ਮੈਂ ਤਾ ਵੈਸੇ ਮਜ਼ਾਕ ਕਰਦਾ ਸੀ, ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ। ਤੂੰ ਦੋਬਾਰਾ ਹਲਕਾ ਸੰਭਾਲ ਮਨ ‘ਚ ਕੋਈ ਗੱਲ ਨਹੀਂ ਰੱਖਣੀ। ਮੈ ਦੋਬਾਰਾ ਫਿਰ ਚੱਲ ਪਿਆ। ਫਿਰ ਬਾਈਇਲੈਕਸ਼ਨ ਆ ਗਿਆ, ਮੈਂ ਪੁੱਛਿਆ ਪ੍ਰਧਾਨ ਸਾਬ ਕੀ ਹੁਕਮ ਹੈ। ਮੈਨੂੰ ਕਹਿੰਦੇ ਕੋਈ ਨੀ ਦੱਸਦਾਂਗੇ , ਕਹਿੰਦੇ ਤਿਆਰੀਆਂ ਕਰੋ। ਮੈਂ ਫਿਰ ਪੁੱਛਿਆ ਪ੍ਰਧਾਨ ਸਾਬ ਇਲੈਕਸ਼ਨ ਕੌਣ ਲੜੂਗਾ, ਲੋਕ ਸਾਨੂੰ ਸਵਾਲ ਪੁੱਛਦੇ ਹਨ। ਬੀਬਾ ਜੀ ਨੇ ਇਕ ਦਿਨ ਅਨਾਊਂਸ ਕਰਤਾ ਕਿ ਸੁਖਬੀਰ ਜੀ ਇਲੈਕਸ਼ਨ ਲੜਨਗੇ। ਮੈਂ ਕਿਹਾ ਜੇ ਸੁਖਬੀਰ ਜੀ ਲੜਨਗੇ ਤਾ ਸਾਨੂੰ ਕੋਈ ਇਤਰਾਜ ਨੀ ਅਸੀਂ ਆਪਣੇ ਨਾਲੋਂ ਵੱਧ ਮਿਹਨਤ ਕਰਕੇ ਉਨ੍ਹਾਂ ਨੂੰ ਜਿਤਾਵਾਂਗੇ। ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾ ਲੜਦਾ ਨੀ ਤੂੰ ਲੜੇਗਾ ਇਲੈਕਸ਼ਨ। ਮੈਂ ਕਿਹਾ ਜੀ ਮੈ ਲੜ ਲਾਊਂਗਾ। ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਬ ਚੱਲ ਪਏ ਲੋਕਾਂ ਨੂੰ ਹੋਰ ਡਾਉਟ ਹੋ ਗਿਆ। ਕਿ ਹੋ ਸਕਦਾ ਮਨਪ੍ਰੀਤ ਬਾਦਲ ਚੋਣਾਂ ਲੜਨ। ਕਿਉ ਕਿ ਉਹ ਲੋਕਾਂ ਦੇ ਘਰਾਂ ‘ਚ ਜਾਂਦੇ ਨੇ ਬੀਜੇਪੀ ਦੇ ਕੈਂਡੀਡੇਟ ਨੇ ਬੀਜੇਪੀ ‘ਚ ਕਿਸੇ ਨੂੰ ਸ਼ਾਮਿਲ ਕਰਦੇ ਨਹੀਂ। ਇਸ ਗੱਲ ਤੋਂ ਲੋਕਾਂ ‘ਚ ਡਾਉਟ ਕਰੇਟ ਹੋਣ ਗੱਲ ਪਿਆ ਲੋਕ ਮੇਰੇ ਕੋਲ ਆਉਣ ਲੱਗ ਪਏ। ਉਹ ਕਹਿਣ ਲੱਗ ਪਏ ਕਿ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ। ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਲੋ ਸਾਨੂੰ ਗੱਲ ਠੀਕ ਨਹੀਂ ਨਜਰ ਆ ਰਹੀ। ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਕਿ ਇਸ ਤਰਾਂ ਦੇ ਹਾਲਾਤ ਨੇ, ਮਨਪ੍ਰੀਤ ਜੀ ਪਿੰਡਾਂ ‘ਚ ਜਾ ਰਹੇ ਨੇ। ਜੇ ਉਨ੍ਹਾਂ ਨੇ ਆ ਕੇ ਇਲੈਕਸ਼ਨ ਲੜਨਾ ਹੈ ਤਾ ਮੈਨੂੰ ਹੁਣ ਦੱਸ ਦਿਉ। ਮੈ ਵੀ ਮਿਹਨਤ ਕਰੀ ਜਾਂਦਾ ਮੇਰਾ ਵੀ ਖਰਚ ਹੋ ਰਿਹਾ ਹੈ। ਫਿਰ ਮੈਂ ਕਿਹਾ ਉਸਦੇ ਖਿਲਾਫ ਕੁਝ ਕਹੋ ਤੁਸੀਂ। ਤੁਸੀਂ ਉਮੀਦਵਾਰ ਵੀ ਅਨਾਊਂਸ ਨਹੀਂ ਕਰ ਰਹੇ। ਮੈਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕਿ ਮਜ਼ਬੂਰੀ ਹੈ। ਹੋ ਸਕਦੈ ਮੈਂ ਭਰਾਵਾਂ ਦੇ ਪਿਆਰ ‘ਚ ਰੋੜਾ ਬਣ ਰਿਹਾ ਹਾਂ। ਮੈਂ ਫਿਰ ਸਾਰੇ ਵਰਕਰਾਂ ਨਾਲ ਗੱਲ ਕੀਤੀ। ਉਹ ਕਹਿੰਦੇ ਤੁਸੀਂ ਅਸਤੀਫਾ ਦੇ ਕੇ ਘਰ ਬੈਠੋ। ਮਨਪ੍ਰੀਤ ਸਿੰਘ ਬਾਦਲ ਪਿੰਡਾਂ ‘ਚ ਜਾਕੇ ਇਹੋ ਕਹਿੰਦੇ ਸੀ ਕਿ ਅਸੀਂ ਦੋਵੇ ਭਰਾ ਆਪਸ ‘ਚ ਘਿਓ ਖਿਚੜੀ ਹਾਂ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਸਾਡੀ ਦੂਜੇ ਤੀਜੇ ਦਿਨ ਗੱਲ ਹੁੰਦੀ ਹੈ। ਮੈ ਕਿਹਾ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਇਕ ਹੋਣਗੇ ਦੋਨੇ ਜਣੇ। ਫੇਰ ਮੈਂ ਮਨ ਬਣਾਇਆ ਕਿ ਇਸ ਚੱਕੀ ‘ਚ ਆਪਾਂ ਨਹੀਂ ਪਿੱਸਣਾ। ਮੈਂ ਸਿਆਸਤ ਦੀ ਭੇਂਟ ਨਹੀਂ ਚੜਣਾ ਚਾਹੁੰਦਾ। ਐਨਾ ਪ੍ਰੈਸ਼ਰ ਝੱਲਣ ਦਾ ਮੇਰਾ ਮਾਦਾ ਹੈਨੀ, ਮੈਂ ਐਨੀ ਗੱਲ ਜਰੂਰ ਦੱਸ ਦਿੰਦਾ ਕਿ ਲੋਕ ਕਹਿਣਗੇ ਕਿ ਤੂੰ ਗਦਾਰੀ ਕੀਤੀ, ਪਾਰਟੀ ਦੀ ਪਿੱਠ ‘ਚ ਛੁਰਾ ਮਰਿਆ। ਮੈਂ ਦਿਲ ‘ਤੇ ਹੱਥ ਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ, ਨਾਹੀ ਮੈਂ ਕੋਈ ਗਦਾਰੀ ਕੀਤੀ ਹੈ। ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹੜੀ 37-38 ਸਾਲ ਸੇਵਾ ਕੀਤੀ ਹੋਵੇ। ਮੈਂ ਆਪਣੇ ਘਰ ਬੈਠਣ ਵਾਸਤੇ ਜਾ ਰਿਹਾ। ਜਿਹਨੂੰ ਬਾਦਲ ਸਾਬ ਦਾ ਦਿਲ ਕਰਦਾ। ਸਾਡੀ 36-37 ਸਾਲ ਦੀ ਯਾਰੀ ਪਰਿਵਾਰਵਾਦ ਦੇ ਭੇਂਟ ਚੜ ਗਈ ਹੈ। ਇਸ ਕਰਕੇ ਉਨ੍ਹਾਂ ਨੇ ਮੇਰੇ ਤੋਂ ਅੱਖਾਂ ਫੇਰ ਲਈਆਂ। ਮੈਂ ਰੈਜ਼ਿਗੇਨੇਸ਼ਨ ਦੇ ਕੇ ਆਪਣਾ ਮਨ ਹਲਕਾ ਕਰ ਰਿਹਾ ਹਾਂ। ਅਗਰ ਮੈਂ ਕਿਸੇ ਪਾਸੇ ਜਾਣ ਦਾ ਮਨ ਬਣਾਉਣਗਾ ਤਾ ਛੋਟੇ ਤੋਂ ਛੋਟੇ ਵਰਕਰ ਨੂੰ ਪੁੱਛ ਕੇ ਫੈਸਲਾ ਕਰਾਂਗਾ। ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰਾਏ ਕਰੇ ਤੋਂ ਬਿਨਾਂ ਹੀ ਫੈਸਲਾ ਲੈ ਲਵਾਂਗਾ। ਮੇਰਾ ਫਿਊਚਰ ਬਹੁਤ ਸਿਕਿਉਰ ਹੈ ਬਾਬੇ ਦੀ ਬੜੀ ਕਿਰਪਾ ਹੈ। ਜਿੰਨਾ ਕਿ ਸੇਵਾ ਮੇਰੇ ਤੋਂ ਹੋਈ ਮੈਨੂੰ ਮਾਫ ਕਰਿਓ, ਤੁਹਾਡਾ ਬਹੁਤ ਬਹੁਤ ਧੰਨਵਾਦ।”