ਚੰਡੀਗੜ੍ਹ : ਸੈਕਟਰ-17 ਸਥਿਤ ਪਰੇਡ ਗਰਾਊਂਡ ’ਚ ਪੀ.ਐੱਚ.ਡੀ. ਚੈਂਬਰ ਆਫ਼ ਕਾਰਸ ਐਂਡ ਇੰਡਸਟਰੀ ਦੁਆਰਾ ਆਯੋਜਿਤ ਕੀਤੇ ਇੰਸ-ਆਊਟ ਆਰਕੀਬਿਲਡ-2022 ’ਚ ‘ਸਮਾਰਟ ਅਤੇ ਟਿਕਾਊ ਥਾਵਾਂ ਤੇ ਇਮਾਰਤ ਊਰਜਾ ਕੁਸ਼ਲਤਾ’ ਵਿਸ਼ੇ ਤੇ ਮਾਹਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਮਾਰਟ ਸਿਟੀ ਵਿੱਚ ਬਿਹਤਰ ਆਰਕੀਟੈਕਚਰ ਦੀ ਭੂਮਿਕਾ ਮਹੱਤਵਪੂਰਨ ਹੈ।
ਇਸ ਮੌਕੇ ਸਾਕਾਰ ਫਾਊਂਡੇਸ਼ਨ ਦੇ ਪ੍ਰਧਾਨ ਆਰਕੀਟੈਕਚਰ ਸੁਰਿੰਦਰ ਵਾਹਘਾ ਨੇ ਕਿਹਾ ਕਿ ਤਕਨਾਲੋਜੀ ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਬੇਹੱਦ ਮਹੱਤਵਪੂਰਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਉਸ ਤਕਨੀਕ ’ਤੇ ਨਿਰਭਰ ਕਰਦੇ ਹਨ, ਜੋ ਮੌਜੂਦਾ ਰੂਝਾਨਾਂ ਦੇ ਨਾਲ-ਨਾਲ ਅਪਡੇਟਡ ਅਤੇ ਬੁਨਿਆਦੀ ਢਾਂਚੇ ਦੇ ਨਾਲ ਹੀ ਚੱਲਦੇ ਹਨ। ਕੇ.ਈ.ਆਈ. ਇੰਡਸਟਰੀਜ਼ ਦੇ ਬਿਜਨੈੱਸ ਡਿਵੈਲਪਮੈਂਟ ਮੁਖੀ ਸੀ.ਪੀ. ਸਿੰਘ ਨੇ ਆਪਣੀ ਪੇਸ਼ਕਾਰੀ ਦੌਰਾਨ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਇੱਕ ਸਥਾਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਬਿਲਕੁਲ ਅਨੁਕੂਲ ਹੈ। ਸ਼ਨਾਈਡਰ ਇਲੈਕਟ੍ਰਿਕ ਦੇ ਸੈੱਲ ਨਿਰਦੇਸ਼ਕ ਹਰਮੀਕ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਦਾ ਬਹੁਤਾ ਸਮਾਂ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਲੱਗਦਾ ਹੈ। ਇਸੇ ਲਈ ਇਮਾਰਤਾਂ ਨੂੰ ਟਿਕਾਉਣ ਬਣਾਉਣ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇੰਟਰ ਸੋਲਰ ਸਿਸਟਮ ਦੇ ਉੱਪ ਨਿਰਦੇਸ਼ਕ ਪ੍ਰਸ਼ਾਂਤ ਮਰਵਾਹਾ ਨੇ ਸੂਰਜੀ ਊਰਜਾ ਨੂੰ ਇਸ ਯੁੱਗ ਲਈ ਸਾਰਥਕ ਦੱਸਦਿਆਂ ਕਿਹ ਕਿ ਆਰਕੀਟੈਕਟ ਪਲਾਨਿੰਗ ਵਿੱਚ ਇਸ ਨੂੰ ਲਗਾਉਣ ’ਤੇ ਜ਼ੋਰ ਦਿੱਤਾ। ਆਈ.ਈ.ਈ. ਲਿਫਟਸ ਦੇ ਨਿਰਦੇਸ਼ਕ ਪ੍ਰਭਸਿਮਰਨ ਸਿੰਘ ਨੇ ਆਪਣੇ ਉਪਕਰਣਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਇਆ ਕਿ ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ’ਤੇ ਅਧਾਰਿਤ ਹਨ। ਗੀਗਾ ਸੋਲਰ ਦੇ ਨਿਰਦੇਸ਼ਕ ਅੰਕੁਸ਼ ਸਿੰਗਲਾ ਨੇ ਕਿਫਾਇਤੀ ਊਰਜਾ ਦੀਆਂ ਲੋੜਾਂ ਬਾਰੇ ਦੱਸਿਆ। ਉਨ੍ਹਾਂ ਨੇ ਆਏ ਨੁਮਾਇੰਦਿਆਂ ਨੂੰ ਬੈਟਰੀ ਸਟੇਰੇਜ਼, ਖਾਸ ਕਰ ਇਲੈਕਟ੍ਰਿਕ ਵਾਹਨਾਂ ਦੇ ਵਿਸ਼ੇ ’ਤੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਚਿਤਕਾਰਾ ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫ਼ੈਸਰ ਡਾ. ਪ੍ਰਤੀਕ ਸ਼੍ਰੀਵਾਸਤਵ ਜਿਨ੍ਹਾਂ ਨੇ ਰੇਡੀਏਂਟ ਹੀਟਿੰਗ ਅਤੇ ਕੂÇ?ਗ ਸਿਸਟਮ ’ਤੇ ਟੈਕਨੀਕਲ ਪ੍ਰੈਜ਼ੇਨਟੇਸ਼ਨ ਦਿੱਤੀ। ਇਸ ਤੋਂ ਇਲਾਵਾ ਪੀ.ਜੀ.ਆਈ. ਦੇ ਸੁਪਰੀਟੈਂਡੈਂਟ ਇੰਜੀਨੀਅਰ ਪੀ.ਐੱਸ. ਸੈਣੀ, ਸੀਨੀਅਰ ਆਰਕੀਟੈਕਟ ਸਿਧਾਰਥ ਬੰਸਲ, ਮੁਕੁਲ ਗਰੋਵਰ, ਰਵੀਜੀਤ ਸਿੰਘ, ਪੀ.ਕੇ. ਸ਼੍ਰੀਵਾਸਤਵ ਨੇ ਆਪਣੇ ਸਬੰਧਤ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।