Miss India ਦੀ ਫਾਈਨਲਿਸਟ Aishwarya Sheoran ਨੇ ਮਾਡਲਿੰਗ ਛੱਡ ਦਿੱਤਾ UPSC ਦਾ ਪੇਪਰ, ਬਣੀ IAS ਅਫ਼ਸਰ

ਕਿਹਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਜਾਣ ਦੀ ਸੋਚ ਲੈਂਦਾ ਹੈ, ਤਾਂ ਫਿਰ ਉਸ ਨੂੰ ਸਫਲ ਹੋਣ ਵਿੱਚ ਕੋਈ ਵੀ ਨਹੀਂ ਰੋਕ ਸਕਦਾ । ਅਜਿਹਾ ਹੀ ਕੁਝ ਐਸ਼ਵਰਿਆ ਸ਼ੈਰਨ ਨੇ ਕਰ ਕੇ ਦਿਖਾਇਆ ਹੈ । ਅਸਲ ਵਿੱਚ ਐਸ਼ਵਰਿਆ ਸ਼ੈਰਨ ਨੇ ਮਾਡਲਿੰਗ ਦੇ ਖੇਤਰ ਵਿੱਚ ਚੰਗੀ ਪਛਾਣ ਬਣਾਈ ਹੈ।  ਇਸ ਖੇਤਰ ਵਿੱਚ ਚੰਗੀ ਪਛਾਣ ਬਣਾਉਣ ਤੋਂ ਬਾਅਦ ਐਸ਼ਵਰਿਆ ਨੇ UPSC ਦੀ ਪ੍ਰੀਖਿਆ ਵਿੱਚ ਸਫਲਤਾ ਹਾਸਿਲ ਕਰਕੇ ਆਪਣਾ ਸੁਪਨਾ ਪੂਰਾ ਕੀਤਾ । ਮਿਲੀ ਜਾਣਕਾਰੀ ਅਨੁਸਾਰ ਚੁਰੂ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਿਨ੍ਹਾਂ ਕਿਸੇ ਕੋਚਿੰਗ ਦੇ UPSC ਦੀ ਪ੍ਰੀਖਿਆ ਨੂੰ ਪਾਸ ਕੀਤਾ।  ਐਸ਼ਵਰਿਆ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਆਲ ਇੰਡੀਆ ਵਿੱਚ 93ਵਾਂ ਸਥਾਨ ਹਾਸਿਲ ਕੀਤਾ।