ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਬੁੱਧਵਾਰ ਤੋਂ ਲੈ ਕੇ 15 ਅਗਸਤ ਤਕ ਲਾਲ ਕਿਲ੍ਹਾ ਸੈਲਾਨੀਆਂ ਲਈ ਬੰਦ ਰਹੇਗਾ। ਭਾਰਤੀ ਪੁਰੱਤਾਤਵ ਵਿਭਾਗ (ਏਐੱਸਆਈ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਾਰਨ ਲਾਲ ਕਿਲ੍ਹੇ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਪਹਿਲਾਂ ਇਕ ਅਗਸਤ ਦੇ ਆਸ-ਪਾਸ ਲਾਲ ਕਿਲ੍ਹੇ ਨੂੰ ਬੰਦ ਕੀਤਾ ਜਾਂਦਾ ਸੀ ਪਰ ਇਸ ਵਾਰ ਇਸ ਨੂੰ ਹੁਣੇ ਤੋਂ ਬੰਦ ਕਰ ਦਿੱਤਾ ਗਿਆ ਹੈ। ਆਦੇਸ਼ ਮੁਤਾਬਿਕ ਲਾਲ ਕਿਲ੍ਹਾ 'ਚ ਬੁੱਧਵਾਰ ਤੋਂ 15 ਅਗਸਤ ਤਕ ਪ੍ਰਵੇਸ਼ 'ਤੇ ਰੋਕ ਰਹੇਗੀ।
ਇਸ ਆਦੇਸ਼ ਨੂੰ ਬੁੱਧਵਾਰ ਯਾਨੀ 21 ਜੁਲਾਈ ਤੋਂ ਹੀ ਲਾਗੂ ਕੀਤਾ ਗਿਆ ਹੈ। ਏਐੱਸਆਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਲਾਲ ਕਿਲ੍ਹਾ ਨੂੰ ਪਹਿਲਾਂ ਤੋਂ ਹੀ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਇਕ ਅਗਸਤ ਦੇ ਨੇੜੇ-ਤੇੜੇ ਲਾਲ ਕਿਲ੍ਹਾ ਨੂੰ ਬੰਦ ਕਰਦੇ ਸਨ ਪਰ ਇਸ ਵਾਰ ਕਿਸਾਨਾਂ ਦੇ ਸੰਸਦ ਘਿਰਾਓ ਦਾ ਐਲਾਨ ਕਾਰਨ ਲਾਲ ਕਿਲ੍ਹਾ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰਨ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ।