news

Jagga Chopra

Articles by this Author

'ਆਪ' ਗੁਜਰਾਤ ਚੋਣਾਂ 'ਚ ਲਾਹਾ ਲੈਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ : ਜਾਖੜ

ਚੰਡੀਗੜ੍ਹ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ 'ਚ ਭਾਜਪਾ ਆਗੂ ਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਵਿਜੀਲੈਂਸ ਅਧਿਕਾਰੀ ਨੂੰ ਆਪਣੀ ਰਿਹਾਇਸ਼ 'ਤੇ ਬੁਲਾਉਣ 'ਤੇ ਸਵਾਲ ਚੁੱਕੇ ਹਨ। ਨੇ ਦੱਸਿਆ ਕਿ ਕਿਸੇ ਜਾਂਚ ਅਧਿਕਾਰੀ ਨੇ ਉਸ ਨੂੰ ਕਿਸ ਕੰਮ ਲਈ ਆਪਣੇ ਘਰ ਬੁਲਾਇਆ ਸੀ। ਜਾਖੜ ਨੇ ਕਿਹਾ ਕਿ 'ਆਪ' ਗੁਜਰਾਤ ਚੋਣਾਂ 'ਚ ਲਾਹਾ ਲੈਣ ਲਈ ਅਜਿਹੇ ਹੱਥਕੰਡੇ ਅਪਣਾ

ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਚੁਣੀਆਂ ਗਈਆਂ ਸਿਮਰਜੀਤ ਕੌਰ ਤੂਰ ਤੇ ਸ਼ਮਿੰਦਰ ਕੌਰ ਤੂਰ

ਆਸਟ੍ਰੇਲੀਆ : ਲੇਬਰ ਪਾਰਟੀ ਦੀ ਸਟੇਟ ਕਨਵੈਨਸ਼ਨ ਡੈਲੀਗੇਟ ਦੀ ਚੋਣ ਵਿਚ ਐਡੀਲੇਡ ਸਾਊਥ ਆਸਟ੍ਰੇਲੀਆ ਤੋਂ ਸਿਮਰਜੀਤ ਕੌਰ ਤੂਰ ਨੇ ਇੰਨਫੀਲਡ ਤੋਂ ਅਤੇ ਸ਼ਮਿੰਦਰ ਕੌਰ ਤੂਰ ਨੇ ਟੌਰੈਂਸ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਿਮਰਜੀਤ ਕੌਰ ਤੇ ਸ਼ਮਿੰਦਰ ਕੌਰ 22 ਅਕਤੂਬਰ ਨੂੰ ਲੇਬਰ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਿਚ ਹਿੱਸਾ ਲੈਣਗੇ। ਇਸ ਦੌਰਾਨ ਉਹ ਇੰਨਫੀਲਡ ਤੇ ਟੌਰੈਂਸ ਇਲਾਕੇ ਦੀ

ਦੋ ਮਹੀਨਿਆਂ ਵਿੱਚ 347193 ਲੋਕਾਂ ਦਾ ਇਲਾਜ ਅਤੇ 45576 ਲੋਕਾਂ ਦੇ ਟੈਸਟ ਕੀਤੇ ਗਏ 

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਦੇ ਦਰਵਾਜ਼ਿਆਂ 'ਤੇ ਮਿਆਰੀ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ 'ਆਮ ਆਦਮੀ ਕਲੀਨਿਕਾਂ' ਨੂੰ ਦੋ ਮਹੀਨੇ ਪੂਰੇ ਹੋ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਕਿਹਾ

ਸਰਕਾਰ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰੇਗੀ : ਮੰਤਰੀ ਬਲਜੀਤ ਕੌਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਛੇਤੀ ਹੀ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਹੱਲ ਕਰੇਗੀ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿਵਿਆਂਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ। ਡਾ. ਬਲਜੀਤ ਕੌਰ

ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦਰਸਾ ਕੇ ਝੂਠੀ ਕੀਤੀ ਜਾ ਇਸ਼ਤਿਹਾਰਬਾਜੀ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ : ਸਾਬਕਾ ਵਿਧਾਇਕ  ਮੰਗੂਪੁਰ 

ਬਲਾਚੌਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਦੇਸ਼ ਭਰ 'ਚ ਮਾਨ ਸਰਕਾਰ ਦੀਆਂ ਨਾਕਾਮੀਆਂ ਨੂੰ ਪ੍ਰਾਪਤੀਆਂ ਦਰਸਾ ਕੇ ਝੂਠੀ ਕੀਤੀ ਜਾ ਇਸ਼ਤਿਹਾਰਬਾਜੀ ਤੋਂ ਕੀ ਸਾਬਤ ਕਰਨਾ ਚਾਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਲਾਚੌਰ ਤੋ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇੱਕ ਪ੍ਰੈਸ ਬਿਆਨ ਦੌਰਾਨ ਕੀਤਾ।

ਵਿਸ਼ਵ ਪੱਧਰ ਉਤੇ ਸਮਾਜ ਨੂੰ ਉਚਾ ਚੁਕਣ ਵਿਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ : ਮੰਤਰੀ ਧਾਲੀਵਾਲ

ਜਲੰਧਰ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਡੇਵੀਅਟ ਕਾਲਜ 'ਚ ਨਾਰੀ ਸ਼ਕਤੀਕਰਨ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ  'ਮੇਰਾ ਅਹੁਦਾ ਮੇਰਾ ਮਾਣ' ਤਹਿਤ ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਮਹਿਲਾ ਸਰਪੰਚਾਂ -ਪੰਚਾਂ ਨੇ  ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ  ਸ਼ਾਮਲ ਹੋਏ, ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ

ਰੂਸ ਨੇ ਇਕ ਵਾਰ ਫਿਰ ਯੂਕਰੇਨ 'ਤੇ ਕੀਤਾ ਹਵਾਈ ਹਮਲਾ, ਕਈ ਲੋਕ ਮਾਰੇ ਗਏ।

ਜੇਐੱਨਐੱਨ, ਯੂਕਰੇਨ : ਰੂਸ ਨੇ ਇਕ ਵਾਰ ਫਿਰ ਯੂਕਰੇਨ 'ਤੇ ਹਵਾਈ ਹਮਲਾ ਕੀਤਾ ਹੈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਯੂਕਰੇਨ ਦੇ ਸ਼ਹਿਰਾਂ 'ਤੇ ਰੂਸੀ ਹਵਾਈ ਹਮਲਿਆਂ 'ਚ ਕਈ ਲੋਕ ਮਾਰੇ ਗਏ। ਕੀਵ ਦੇ ਮੇਅਰ ਨੇ ਦੱਸਿਆ ਕਿ ਰਾਜਧਾਨੀ ਕੀਵ ਵਿੱਚ ਇੱਕ ਵਿਅਕਤੀ ਦੀ

ਬੇਰੁਜ਼ਗਾਰਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਡਵਾਈਜ਼ਰੀ ਕੀਤੀ ਜਾਰੀ 

ਜੇਐੱਨਐੱਨ, ਨਵੀਂ ਦਿੱਲੀ : ਹਰ ਖੇਤਰ ਵਿੱਚ ਡਿਜੀਟਲ ਦੇ ਲਗਾਤਾਰ ਵੱਧ ਰਹੇ ਪ੍ਰਸਾਰ ਦੇ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਵੱਧ ਰਹੇ ਹਨ। ਨੌਕਰੀਆਂ ਦੀ ਮੰਗ ਨੂੰ ਦੇਖਦਿਆਂ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਜਾਅਲੀ ਆਫਰ ਦੇ ਕੇ ਪੈਸੇ ਕਮਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਬੇਰੁਜ਼ਗਾਰਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਕਿਸ਼ਤ ਕੀਤੀ ਜਾਰੀ

ਜੇਐੱਨਐੱਨ, ਨਵੀਂ ਦਿੱਲੀ : ਸੋਮਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਕਿਸ਼ਤ ਜਾਰੀ ਕੀਤੀ। ਇਸ ਤਹਿਤ 8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ 'ਚ 16,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਇਕ ਸਾਲ ਵਿੱਚ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ

ਪ੍ਰਧਾਨ ਬਾਦਲ ਨਾਲ ਜ਼ਾਹਿਦਾ ਸੁਲੇਮਾਨ ਨੇ ਕੀਤੀ ਮੁਲਾਕਾਤ, ਮਲੇਰੋਕਟਲਾ ਦੇ ਪਛੜੇਪਣ ਅਤੇ ਸਿਆਸਤ ਬਾਰੇ ਹੋਈ ਵਿਚਾਰ-ਚਰਚਾ

ਚੰਡੀਗੜ੍ਹ : ਸੀਨੀਅਰ ਪੱਤਰਕਾਰ ਜ਼ਾਹਿਦਾ ਸੁਲੇਮਾਨ ਨੇ ਸੈਕਟਰ-9 ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਮਲੇਰੋਕਟਲਾ ਦੇ ਪਛੜੇਪਣ ਅਤੇ ਸਿਆਸਤ ਬਾਰੇ ਵਿਚਾਰ-ਚਰਚਾ ਹੋਈ। ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਤੋਂ ਬਾਅਦ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਸੁਖਬੀਰ ਬਾਦਲ ਮਲੇਰਕੋਟਲਾ ਸ਼ਹਿਰ ਦੀ ਇਤਿਹਾਸਕਤਾ ਅਤੇ ਭਾਈਚਾਰਕ