news

Jagga Chopra

Articles by this Author

ਅਕਾਲੀ ਆਗੂ ਨੇ ਚਲਾਨ ਕਰਨ ’ਤੇ ਥਾਣੇ ’ਚ ਕੀਤਾ ਹੰਗਾਮਾ, ਪੁਲਿਸ ਨੇ ਕੀਤਾ ਮੁਕੱਦਮਾ ਦਰਜ


ਲੁਧਿਆਣਾ : ਸਥਾਨਕ ਸਰਾਭਾ ਨਗਰ ਵਿੱਚ ਦੇਰ ਰਾਤ ਨੋ- ਪਾਰਕਿੰਗ ਦਾ ਚਲਾਨ ਕੱਟਣ ਉਪਰੰਤ ਭੜਕੇ ਲੁਧਿਆਣਾ ਦੇ ਅਕਾਲੀ ਆਗੂ ਵਿਪਨ ਸੂਦ ਕਾਕਾ ਨੇ ਪਹਿਲਾਂ ਪੁਲਸ ਅਧਿਕਾਰੀ ਨਾਲ ਬਹਿਸ ਕੀਤੀ ਅਤੇ ਬਾਅਦ ਵਿੱਚ ਆਪਣੇ 40-50 ਸਾਥੀਆਂ ਨਾਲ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਹੰਗਾਮਾ ਕੀਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਪੱਥਰਾਬਾਜ਼ੀ ਵੀ ਕੀਤੀ, ਜਿਸ ਨਾਲ ਥਾਣੇ ਦੇ ਅੰਦਰ ਲੱਗੇ

ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਬਣੇ ਡਾ ਜਸ਼ਨਦੀਪ ਸਿੰਘ ਸੰਧੂ


ਪਟਿਆਲਾ (ਯਸ਼ਨਪ੍ਰੀਤ ਢਿੱਲੋਂ) : ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁੱਖੀ ਵਜੋਂ ਡਾ. ਜਸ਼ਨਦੀਪ ਸਿੰਘ ਸੰਧੂ ਨੇ ਆਪਣਾ ਕਾਰਜ ਸੰਭਾਲ ਲਿਆ ਹੈ। ਇਸ ਮੌਕੇ ਵਿਭਾਗ ਦੇ ਸਾਬਕਾ ਮੁਖੀ ਡਾ. ਦਲਜੀਤ ਸਿੰਘ, ਡਾ. ਬਲਰਾਜ ਸਿੰਘ ਬਰਾੜ, ਡਾ. ਸੰਦੀਪ ਕੌਰ, ਡਾ. ਪਰਨੀਤ ਕੌਰ ਢਿੱਲੋਂ ਤੋਂ ਇਲਾਵਾ ਡਾ. ਜਸਦੀਪ ਸਿੰਘ ਤੂਰ, ਇਕਨਾਮਿਕਸ ਵਿਭਾਗ

ਆਪ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਕਰਨ ਦੇ ਦੋਸ਼ਾਂ ਦਾ ਰਾਜਾ ਵੜਿੰਗ ਨੇ ਉਡਾਇਆ ਮਜ਼ਾਕ

ਜੇ ਵਿਧਾਇਕਾਂ ਨੂੰ ਖ੍ਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕੋਈ ਵਿਧਾਇਕ ਸਾਹਮਣੇ ਕਿਉਂ ਨਹੀਂ ਆਇਆ : ਰਾਜਾ ਵੜਿੰਗ
ਚੰਡੀਗੜ
: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਸਦੇ ਕੁਝ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਕਰਨ ਅਤੇ ਪ੍ਰਤੀ ਵਿਧਾਇਕ 20-25 ਕਰੋੜ ਰੁਪਏ ਦੀਆਂ ਪੇਸ਼ਕਸ਼ਾਂ ਦੇ ਕੇ ਉਨ੍ਹਾਂ ਨੂੰ ਖਰੀਦਣ ਦੇ ਲਾਏ ਗਏ ਦੋਸ਼ਾਂ ਦਾ ਮਜ਼ਾਕ ਉਡਾਉਂਦਿਆਂ  ਪੰਜਾਬ ਕਾਂਗਰਸ ਦੇ ਪ੍ਰਧਾਨ

ਬੀਐਮਡਬਲਯੂ ਪੰਜਾਬ ਵਿੱਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਹੋਈ ਸਹਿਮਤ

 

ਮੁੱਖ ਮੰਤਰੀ ਮਾਨ ਵੱਲੋਂ ਆਟੋ ਖੇਤਰ ਦੀ ਮੋਹਰੀ ਕੰਪਨੀ ਬੀਐਮਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸਹਿਯੋਗ ਲਈ ਦਿੱਤਾ ਸੱਦਾ।

ਜਰਮਨੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਤੋਂ ਵੱਡੇ ਨਿਵੇਸ਼ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੰਗਲਵਾਰ ਨੂੰ ਉਦੋਂ ਬੂਰ ਪਿਆ ਜਦੋਂ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਰਾਜ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ

ਰਾਜਾ ਵੜਿੰਗ ਨੇ ਸਰਹੱਦ ਦੇ ਨਾਲ ਰੇਤ ਦੀ ਨਾਜਾਇਜ਼ ਮਾਈਨਿੰਗ ’ਤੇ ਰਾਜਪਾਲ ਦੀ ਚਿੰਤਾ ਦਾ ਕੀਤਾ ਸਵਾਗਤ

ਸਰਹੱਦਾਂ ’ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਐੱਨਆਈਏ ਵੱਲੋਂ ਜਾਂਚ ਕਰਵਾਈ ਜਾਵੇ : ਵੜਿੰਗ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਰਹੱਦ ’ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਡੂੰਘੀ ਚਿੰਤਾ ਦੀ ਜਾਂਚ ਦਾ ਸਵਾਗਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ

ਰਾਏਕੋਟ ਗੁੱਗਾ ਮੈੜੀ ਮੇਲੇ ਦੇ ਦੂਸਰੇ ਦਿਨ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

ਰਾਏਕੋਟ (ਜੱਗਾ) : ਛਪਾਰ ਮੇਲੇ ਦੀ ਸਮਾਪਤੀ ਉਪਰੰਤ ਸਥਾਨਕ ਗੁੱਗਾ ਮੈੜੀ ਅਸਥਾਨ ’ਤੇ ਲੱਗਣ ਵਾਲਾ ਮੇਲਾ ਅੱਜ ਦੂਜੇ ਦਿਨ ਪੂਰੇ ਜੋਬਨ ਤੇ ਰਿਹਾ। ਮੇਲੇ ਦੇ ਅੱਜ ਦੂਜੇ ਦਿਨ ਗੁੱਗਾ ਮੈੜੀ ਸੇਵਾ ਸੰਮਤੀ ਵੱਲੋਂ ਅਸਥਾਨ ਤੇ 21ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਅਤੇ ਹਰਦੀਪ ਕੁਮਾਰ ਜੋਸ਼ੀ ਵੱਲੋਂ ਹੋਰ

ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ’ਚ ਅੰਡਰ-14 (ਲੜਕੇ/ਲੜਕੀਆਂ) ਦੇ ਰੋਮਾਂਚਕ ਮੁਕਾਬਲੇ ਜਾਰੀ

22 ਸਤੰਬਰ ਤੱਕ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ - ਜ਼ਿਲ੍ਹਾ ਖੇਡ ਅਫ਼ਸਰ
ਲੁਧਿਆਣਾ, (ਜੱਗਾ ਚੋਪੜਾ)
: ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ ’ਖੇਡਾਂ

ਜਗਰਾਉਂ ‘ਚ ਜਨਤਕ ਸੜਕਾਂ ਤੋਂ ਨਜਾਇਜ਼ ਕਬਜੇ ਹਟਾਏ ਗਏ


ਜਗਰਾਉਂ, ਸਿਵਲ ਪ੍ਰਸ਼ਾਸ਼ਨ, ਨਗਰ ਨਿਗਮ ਅਤੇ ਪੁਲਿਸ ਵਿਭਾਗ ਵੱਲੋਂ ਜਗਰਾਉਂ ਵਿਖੇ, ਸ਼ਹਿਰ ਵਿੱਚ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜਨਤਕ ਸੜਕਾਂ ਤੋਂ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ। ਜਗਰਾਓਂ ਪੁਲ ਹੇਠ ਮੁਹਿੰਮ ਦੀ ਅਗਵਾਈ ਕਰਦਿਆਂ ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਜਨਤਕ ਸੜਕਾਂ ‘ਤੇ ਕੀਤੇ ਕਬਜ਼ੇ ਹਟਾਉਣ ਦੀ

ਸਮਾਜ ਕੀ ਸੇਵਾ ਐਮਰਜੈਂਸੀ ਵੈਲਫੇਅਰ ਸੋਸਾਇਟੀ ਨੇ ਖੂਨਦਾਨ ਕਰਕੇ ਬਚਾਈ ਮਰੀਜ਼ ਦੀ ਜਾਨ

 

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਅੱਜ ਸਮਾਜ ਕੀ ਸੇਵਾ ਵੈਲਫੇਅਰ ਸੋਸਾਇਟੀ ਪ੍ਧਾਨ ਦੇਵਰਾਜ ਗਰਗ ਨੇ ਦੱਸਿਆ ਕਿ ਅਪੈਕਸ ਹਸਪਤਾਲ ਰਾਮਪੁਰਾ ਫੂਲ ਵਿੱਚ ਗੰਭੀਰ ਹਾਲਤ ਵਿੱਚ ਦਾਖਿਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਏ ਪਾਜੇਟਿਵ ਐਸਡੀਪੀ ਦੀ ਸਖਤ ਜਰੂਰਤ ਹੋਣ ਬਾਰੇ ਦੱਸਿਆ ਸੰਸਥਾ ਨੂੰ ਮਦਦ ਕਰਨ ਲਈ ਕਿਹਾ,ਸੰਸਥਾ ਦੇ ਮੈਂਬਰ ਸੋਨੀ ਗੋਇਲ,ਸ਼ੁਭਮ ਸ਼ਰਮਾਂ,ਅਜੈ ਸ਼ਰਮਾਂ

ਰਾਜਨੀਤਕ ਪਾਰਟੀ ਨੂੰ ਐਸਜੀਪੀਸੀ ਚੋਣਾਂ ਲੜਨ ਦੀ ਇਜਾਜਤ ਨਹੀ ਦਿੱਤੀ ਜਾਣੀ ਚਾਹੀਦੀ : ਡਾ. ਰਾਣੂੰ

ਚੰਡੀਗੜ੍ਹ : ਸਹਿਜਧਾਰੀ ਸਿੱਖ ਪਾਰਟੀ ਦੇ ਸੁਪਰੀਮੋ ਡਾ. ਪਰਮਜੀਤ ਸਿੰਘ ਰਾਣੂੰ ਨੇ ਗੁਰਦਵਾਰਾ ਚੋਣ ਕਮਿਸ਼ਨਰ, ਕੇਂਦਰੀ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਅਤੇ ਮੁੱਖ ਚੋਣ ਕਮਿਸ਼ਨ ਭਾਰਤ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਭਾਰਤ ਚੋਣ ਕਮਿਸ਼ਨ ਕੋਲੋ ਰਜਿਸਟਰਡ ਕੋਈ ਵੀ ਰਾਜਨੀਤਕ ਪਾਰਟੀ ਨੂੰ ਸਿੱਖ ਧਰਮ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਲੜਨ