ਇਸਲਾਮਾਬਾਦ : ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਰਸ਼ਦ ਸ਼ਰੀਫ ਦਾ ਕੀਨੀਆ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਉਹਨਾਂ ਦੀ ਪਤਨੀ ਜਾਵੇਰੀਆ ਸ਼ਰੀਫ ਨੇ ਦਿੱਤੀ। ਉਹਨਾਂ ਦੱਸਿਆ ਕਿ ਮੈਂ ਆਪਣਾ ਦੋਸਤ, ਪਤੀ ਤੇ ਮਨਪਸੰਦ ਪੱਤਰਕਾਰ ਅਰਸ਼ਦ ਸ਼ਰੀਫ ਅੱਜ ਗੁਆ ਲਿਆ ਹੈ। ਪੁਲਿਸ ਮੁਤਾਬਕ ਉਹਨਾਂ ਦੀ ਕੀਨੀਆ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹਨਾਂ ਇਹਵੀ ਕਿਹਾ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਤੇ ਸਾਡੇ ਪਰਿਵਾਰ ਦੀਆਂ ਤਸਵੀਰਾਂ, ਨਿੱਜੀ ਵੇਰਵੇ ਤੇ ਹਸਪਤਾਲ ਤੋਂ ਉਹਨਾਂ ਦੀਆਂ ਅੰਤਿਮ ਤਸਵੀਰਾਂ ਸਾਂਝੀਆਂ ਨਾ ਕੀਤੀਆਂ ਜਾਣ। ਸਾਨੂੰ ਸਿਰਫ ਦੁਆਵਾਂ ਵਿਚ ਯਾਦ ਰੱਖਿਆ ਜਾਵੇ। ਪਾਕਿਸਤਾਨ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਮੀਡੀਆ ਹਸਤੀਆਂ ਨੇ ਅਰਸ਼ਦ ਸ਼ਰੀਫ ਦੇ ਕਤਲ ’ਤੇ ਦੁੱਖ ਪ੍ਰਗਟ ਕੀਤਾ ਹੈ।