ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤੀ, ਤੀਸਰਾ ਮੈਚ ਮੀਂਹ ਕਾਰਨ ਰਿਹਾ ਟਾਈ

ਨਿਊਜ਼ੀਲੈਂਡ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਨੇਪੀਅਰ ‘ਚ ਖੇਡਿਆ ਗਿਆ ਤੀਜਾ T-20 ਮੈਚ ਮੀਂਹ ਕਾਰਨ ਬੇਅਰਥ ਰਿਹਾ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਵੋਨ ਕੋਨਵੇ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਗਲੇਨ ਫਿਲਿਪਸ ਨੇ 54 ਦੌੜਾਂ ਬਣਾਈਆਂ। ਟੀਮ ਇੰਡੀਆ ਵੱਲੋਂ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 4-4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀਆਂ ਆਖਰੀ 7 ਵਿਕਟਾਂ 14 ਦੌੜਾਂ ‘ਤੇ ਹੀ ਡਿੱਗ ਗਈਆਂ। ਟੀਮ ਇੰਡੀਆ ਵੱਲੋਂ 9 ਓਵਰਾਂ ‘ਚ 4 ਵਿਕਟਾਂ ਗੁਆ ਕੇ 75 ਦੌੜਾਂ ਬਣਾਈਆਂ ਗਈਆਂ। ਇਸ ‘ਤੋਂ ਬਾਅਦ ਹੀ ਨੇਪੀਅਰ ‘ਚ ਮੀਂਹ ਪੈਣ ਲੱਗਾ। ਜਿਸ ਕਰਕੇ ਇਕ ਵੀ ਗੇਂਦ ਨਹੀਂ ਖੇਡੀ ਜਾ ਸਕੀ ਅਤੇ ਤੀਜਾ T-20 ਟਾਈ ਐਲਾਨ ਕਰ ਦਿੱਤਾ ਗਿਆ। ਇਸ ਨਾਲ ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਦੱਸ ਦੇਈਏ ਕਿ ਮੈਚ ਟਾਈ ਹੋਣ ‘ਤੇ ਸੁਪਰ ਓਵਰ ਹੁੰਦਾ ਹੈ, ਪਰ ਮੀਂਹ ਕਾਰਨ ਇਕ ਵੀ ਗੇਂਦ ਸੁੱਟਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਜਿਸ ਕਰਕੇ ਮੈਚ ਨੂੰ ਨਿਰਣਾਇਕ ਕਰਾਰ ਦਿੱਤਾ ਗਿਆ।