ਜ਼ਿਲ੍ਹਾ ਪੱਧਰੀ ਅੰਡਰ-17 ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਖਿਡਾਰੀਆਂ ਦੇ ਅੱਜ ਬੜੇ ਫਸਵੇ ਮੁਕਾਬਲੇ ਵੇਖਣ ਨੂੰ ਮਿਲੇ - ਜ਼ਿਲ੍ਹਾ ਖੇਡ ਅਫ਼ਸਰ
ਲੁਧਿਆਣਾ (ਚੋਪੜਾ)
: ਖੇਡਾਂ ਵਤਨ ਪੰਜਾਬ ਦੀਆਂ, ਦੇ ਜ਼ਿਲ੍ਹਾ ਪੱਧਰੀ ਅੰਡਰ-17 ਮੁਕਾਬਲੇ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਮਤ ਹੋ ਗਏ। ਅੱਜ ਦੀਆਂ ਖੇਡਾਂ ਦੌਰਾਨ ਵੀ ਖਿਡਾਰੀ ਪੂਰੇ ਜਜਬੇ ਨਾਲ ਖੇਡੇ ਅਤੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਭਲਕੇ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਵੇਗੀ।
         ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ, ਖੇਡਾਂ ਵਿੱਚ ਰੂਚੀ ਰੱਖਣ ਵਾਲੇ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਲਾਘਾਯੋਗ ਉਪਰਾਲੇ ਕਰਕੇ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਇਸ ਤਰ੍ਹਾਂ ਦੇ ਮੌਕੇ ਬਿਲਕੁਲ ਨਹੀਂ ਦਿੱਤੇ ਗਏ, ਹੁਣ ਇਨ੍ਹਾਂ ਮੌਕਿਆਂ ਨਾਲ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਵੀ ਨਿਖਾਰ ਆਵੇਗਾ ਅਤੇ ਉਨ੍ਹਾਂ ਨੂੰ ਉਚ ਪੱਧਰ ਦੀਆਂ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਹੋਣਗੇ ਜਿੰਨ੍ਹਾਂ ਨਾਲ ਉਨ੍ਹਾਂ ਦਾ ਚੰਗਾ ਭਵਿੱਖ ਬਣੇਗਾ। ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲ੍ਹਾ ਪੱਧਰੀ ਖੇਡਾਂ 12 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਹੋਏ ਅੰਡਰ-17 ਲੜਕੇੇ/ਲੜਕੀਆਂ ਦੇ ਆਖ਼ਰੀ ਦਿਨ, ਖਿਡਾਰੀਆਂ ਦੇ ਬੜੇ ਫਸਵੇ ਮੁਕਾਬਲੇ ਵੇਖਣ ਨੂੰ ਮਿਲੇ, ਅੱਜ ਦੇ ਅੰਡਰ-17 ਲੜਕੇ-ਲੜਕੀਆਂ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੋ-ਖੋ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ ਸੋਹੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਾਕੀ, ਲੜਕੀਆਂ ਦੇ ਫਾਈਨਲ ਮੁਕਾਬਲੇ ’ਚ ਕੋਚਿੰਗ ਸੈਂਟਰ ਜਲਾਲਦੀਵਾਲ ਦੀ ਟੀਮ ਨੇ ਮੱਲ੍ਹ ਮਾਰੀ ਜਦਕਿ ਲੜਕਿਆਂ ਦੇ ਫਾਈਨਲ ’ਚ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੇ ਬਾਜੀ ਮਾਰੀ, ਹੈਂਡਬਾਲ (ਲੜਕੀਆਂ) ’ਚ ਅਮ੍ਰਿਤ ਇੰਡੋ ਕਨੇਡੀਅਨ ਸਕੂਲ, ਹੈਂਡਬਾਲ (ਲੜਕੇ) ਪੀ.ਏ.ਯੂ. ਸਕੂਲ ਲੁਧਿਆਣਾ ਦੀ ਟੀਮ ਜੇਤੂ ਰਹੀ। ਐਥਲੈਟਿਕਸ: ਜੈਵਲਿਟ ਥਰੋ (ਲੜਕੇ) ਦਿਲਪ੍ਰੀਤ, (ਲੜਕੀਆਂ) ਹਰਮਨਦੀਪ ਕੌਰ ਪਹਿਲੇ ਨੰਬਰ ’ਤੇ ਰਹੇ। 110 ਮੀਟਰ ਹਰਡਲ (ਲੜਕੇ) ਗੁਰਮੀਤ ਸਿੰਘ, 100 ਮੀਟਰ ਹਰਡਲ (ਲੜਕੀਆਂ) ਦਿਵਨੀਤ ਕੌਰ ਪਹਿਲੇ ਸਥਾਨ ’ਤੇ ਰਹੇ। ਹਾਈ ਜੰਪ (ਲੜਕੇ) ’ਚ ਇੰਦਰਜੀਤ ਸਿੰਘ, 400 ਮੀਟਰ ਹਰਡਲਜ਼ (ਲੜਕੇ) ’ਚ ਹਰਮਨਪ੍ਰੀਤ ਪਹਿਲੇ ਨੰਬਰ ਤੇ ਰਹੇ।ਜੂਡੋ (ਲੜਕੇ) 50 ਕਿਲੋ ਗ੍ਰਾਮ ਵਰਗ 'ਚ ਅਭੈ ਸ਼ਰਮਾ, 55 ’ਚ ਸ਼ਿਵਮ ਸ਼ਰਮਾ, 60 ’ਚ ਗੁਨਦੀਪ, 73 ’ਚ ਹਰਪ੍ਰੀਤ ਸਿੰਘ, 81 ’ਚ ਸ਼ਿਵਮ ਨੇ ਪਹਿਲਾ ਸਥਾਨ ਹਾਸਲ ਕੀਤਾ। ਬਾਸਕਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ’ਚ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ’ਚ ਗੁਰੂ ਨਾਨਕ ਕਲੱਬ ਦੀ ਅੱਵਲ ਰਹੀ।