ਵਿਧਾਇਕ ਠੇਕੇਦਾਰ, ਬੋਪਾਰਾਏ, ਡੀਐਸਪੀ ਰਾਏਕੋਟ ਨੇ ਇਨਾਮਾਂ ਦੀ ਕੀਤੀ ਵੰਡ
ਰਾਏਕੋਟ (ਜੱਗਾ ਚੋਪੜਾ) : ਸਪੋਰਟਸ ਕਲੱਬ ਰਾਏਕੋਟ ਵਲੋਂ ਜੇ.ਸੀ.ਆਈ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਸਵ. ਸੰਤੋਖ ਸਿੰਘ ਗਰੇਵਾਲ ਅਤੇ ਸਵ. ਮਨਜੀਤ ਸਿੰਘ ਧਾਮੀ ਦੀ ਯਾਦ ’ਚ ਕਰਵਾਇਆ ਗਿਆ 12ਵਾਂ ਸਲਾਨਾ ਪੰਜ ਰੋਜ਼ਾ Ç?ਕੇਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪੰਜ ਦਿਨ ਚੱਲੇ ਇਸ ਟੂਰਨਾਮੈਂਟ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 64 ਟੀਮਾਂ ਵਲੋਂ ਸ਼ਮੂਲੀਅਤ ਕੀਤੀ ਗਈ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਲੁਧਿਆਣਾ ਅਤੇ ਮੋਗਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਨੂੰ ਮੋਗਾ ਦੀ ਟੀਮ ਨੇ ਲੁਧਿਆਣਾ ਨੂੰ ਤਿੰਨ ਵਿਕਟਾਂ ਦੇ ਫਰਕ ਨਾਲ ਹਰਾ ਕੇ 21 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ’ਤੇ ਕਬਜ਼ਾ ਕੀਤਾ, ਲੁਧਿਆਣਾ ਦੀ ਟੀਮ ਨੇ 11 ਹਜ਼ਾਰ ਦਾ ਦੂਜਾ ਇਨਾਮ ਜਿੱਤਿਆ, ਜਦਕਿ ਮੇਜ਼ਬਾਨ ਰਾਏਕੋਟ ਦੀ ਟੀਮ ਨੂੰ ਤੀਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਜਤਿਨ ਲੁਧਿਆਣਾ ਨੂੰ ਟੂਰਨਾਮੈਂਟ ਦਾ ਸਰਬੋਤਮ ਬੱਲੇਬਾਜ ਅਤੇ ਰਾਣਾ ਮਾਨਸਾ ਨੂੰ ਸਰਬੋਤਮ ਗੇਂਦਬਾਜ ਅਤੇ ਹਰਸਿਮਰਤ ਸਿੰਘ ਨਿੱਕੂ ਰਾਏਕੋਟ ਨੇ ਮੈਨ ਆਫ਼ ਦੀ ਸੀਰੀਜ਼ ਦਾ ਖਿਤਾਬ ਜਿੱਤਿਆ। ਟੂਰਨਾਂਮੈਂਟ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ, ਡੀ.ਐਸ.ਪੀ ਰਾਏਕੋਟ ਮੈਡਮ ਪ੍ਰਭਜੋਤ ਕੌਰ, ਜੇਸੀ ਸਾਬਕਾ ਜੋਨ ਪ੍ਰਧਾਨ ਮੈਡਮ ਜੋਤੀ ਸਹਿਦੇਵ, ਡਾ. ਹਰਪਾਲ ਸਿੰਘ ਗਰੇਵਾਲ ਵਲੋਂ ਹਾਜ਼ਰੀ ਲਗਵਾਈ ਗਈ। ਟੂਰਨਾਂਮੈਂਟ ਦੇ ਆਖ਼ਰੀ ਦਿਨ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸਮਾਜਸੇਵੀ ਬਾਬਾ ਦਲਜੀਤ ਸਿੰਘ ਰਾਣਾ, ਜ਼ਿਲਾ ਪ੍ਰਧਾਨ ਸੁੱਖ ਸੰਧੂ ਸਮੇਤ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਸਮੇਤ ਸਹਿਯੋਗੀਆਂ ਨੂੰ ਟੂਰਨਾਮੈਂਟ ਕਮੇਟੀ ਵਲੋਂ ਬਾਬਾ ਸੰਦੀਪ ਸਿੰਘ ਸੋਨੀ ਦੀ ਅਗਵਾਈ ’ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਮਹਿੰਦਰਪਾਲ ਸਿੰਘ ਤਲਵੰਡੀ, ਗੁਰਮਿੰਦਰ ਸਿੰਘ ਤੂਰ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਜੋਗਿੰਦਰਪਾਲ ਮੱਕੜ, ਕੌਂਸਲਰ ਮੁਹੰਮਦ ਇਮਰਾਨ ਖਾਨ, ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਗਿਆਨੀ ਗੁਰਦਿਆਲ ਸਿੰਘ, ਪ੍ਰਭਦੀਪ ਸਿੰਘ ਨਾਰੰਗਵਾਲ, ਬਲਜੀਤ ਸਿੰਘ ਹਲਵਾਰਾ, ਸੁਖਵੀਰ ਸਿੰਘ ਰਾਏ, ਸੁਮਨਦੀਪ ਸਿੰਘ ਦੀਪਾ, ਜੋਗਿੰਦਰਪਾਲ ਜੱਗੀ ਮੱਕੜ, ਗੁਰਜੀਤ ਸਿੰਘ ਗਿੱਲ, ਜੇ.ਸੀ ਮੁਹੰਮਦ ਅਖ਼ਤਰ ਜੁਬੇਰੀ, ਸੰਦੀਪ ਸਿੰਘ ਸੋਨੀ, ਜੇਸੀ ਨਰੇਸ਼ ਵਰਮਾਂ, ਪ੍ਰਧਾਨ ਸੁਸ਼ੀਲ ਕੁਮਾਰ, ਹਾਕਮ ਸਿੰਘ ਬਾਲਾ ਜੀ, ਡਾ. ਹਰੀਸ਼ ਜੈਨ, ਜੇਸੀ. ਮਹੇਸ਼ ਗੁਪਤਾ, ਜੇਸੀ ਅਜੇ ਗੋਗਨਾ, ਅਮਰਜੀਤ ਸਿੰਘ ਅੰਬੀ, ਕਲੱਬ ਪ੍ਰਧਾਨ ਸੁਖਦੇਵ ਸਿੰਘ, ਹਰਸਿਮਰਤ ਸਿੰਘ ਨਿੱਕੂ, ਰਵੀ ਕੁਮਾਰ, ਲਵਪ੍ਰੀਤ ਸਿੰਘ ਲਵੀ, ਸ਼ੈਰੀ ਸਿੰਘ, ਸੁਖਦੇਵ ਸਿੰਘ ਸੁੱਖਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।