ਚੰਡੀਗੜ੍ਹ, 9 ਜਨਵਰੀ, 2025 : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਪਟਿਆਲਾ ਦੇ ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜਸਪਾਲ ਸਿੰਘ ਅਤੇ ਪਟਿਆਲਾ ਦੇ ਆਰਕੀਟੈਕਟ ਅਨੀਸ਼ ਖੰਨਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਅਸ਼ੋਕ ਕੁਮਾਰ ਵਾਸੀ ਪਾਤੜਾਂ, ਜ਼ਿਲ੍ਹਾ ਪਟਿਆਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ....
ਪੰਜਾਬ

ਕੀਰਤਪੁਰ ਸਾਹਿਬ ਵਿੱਚ ਹਰ ਕੋਈ ਅਸਥੀਆਂ ਪਾਉਣ ਜਾ ਰਿਹਾ ਸੀ। ਸ੍ਰੀ ਫ਼ਤਹਿਗੜ੍ਹ ਸਾਹਿਬ, 09 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸੰਘਣੀ ਧੁੰਦ ਕਾਰਨ ਪਿੰਡ ਸੌਧਾ ਨੇੜੇ ਇਕ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਬਲਵੀਰ ਸਿੰਘ (65 ਸਾਲ) ਅਤੇ ਰਾਜਿੰਦਰ ਸਿੰਘ (60 ਸਾਲ) ਵਾਸੀ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਜਦੋਂ ਕਿ ਇਸ ਹਾਦਸੇ ਵਿੱਚ ਦੋ ਮਰਦ ਅਤੇ ਤਿੰਨ ਔਰਤਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸ ਵਿੱਚ ਗੁਰਪ੍ਰੀਤ ਸਿੰਘ, ਨਛੱਤਰ....

ਚੰਡੀਗੜ੍ਹ, 9 ਜਨਵਰੀ 2025 : ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅੱਜ ਵੀਰਵਾਰ ਨੂੰ ਵੀ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਰਾਤ ਤੋਂ ਪੱਛਮੀ ਗੜਬੜੀ ਵੀ ਸਰਗਰਮ ਹੋਵੇਗੀ। ਇਸ ਤੋਂ ਬਾਅਦ 12 ਜਨਵਰੀ ਤੱਕ ਸੂਬੇ ‘ਚ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.3 ਡਿਗਰੀ ਦਾ ਵਾਧਾ ਹੋਇਆ ਹੈ, ਜੋ ਆਮ ਦੇ ਨੇੜੇ ਆ ਰਿਹਾ ਹੈ।ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 23 ਡਿਗਰੀ ਦਰਜ....

ਖਨੌਰੀ, 9 ਜਨਵਰੀ 2025 : ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਕੇਂਦਰਸਰਕਾਰ ਵੱਲੋਂ ਮੰਡੀ ਖੁਰਦ ਬੁਰਦ ਕਰ ਦਿੱਤੀ ਗਈ ਹੈ। ਖਨੌਰੀ ਮੋਰਚੇ ਵਿੱਚ ਲੱਕੜਾ ਵਾਲੇ ਦੇਸੀ ਗੀਜਰ ਦੇ ਹਾਦਸੇ ਦਾ ਕਿਸਾਨ ਸ਼ਿਕਾਰ ਹੋ ਗਿਆ ਹੈ, ਦੱਸ ਦੇਈਏ ਕਿ ਕਿਸਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਦੇ ਵਿਚ ਆ ਗਿਆ ਹੈ। ਉਥੇ ਹੀ ਕਿਸਾਨ ਦੀ ਪਹਿਚਾਣ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ, ਸਮਾਣਾ ਵਜੋਂ ਹੋਈ ਹੈ। ਗੁਰਦਿਆਲ....

ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਭਗੌੜਾ ਤਸਕਰ ਮਨਜੋਤ ਸਿੰਘ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਦੁਬਈ ਤੋਂ ਇਸ ਮਾਡਿਊਲ ਨੂੰ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ ਗ੍ਰਿਫ਼ਤਾਰ ਮੁਲਜ਼ਮ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਮੁਲਜ਼ਮ ਮਨਜੋਤ ਦੇ ਹੁਕਮਾਂ 'ਤੇ ਅੱਗੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ ਚੰਡੀਗੜ੍ਹ/ਅੰਮ੍ਰਿਤਸਰ, 9 ਜਨਵਰੀ 2025 : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ....

ਖਨੌਰੀ, 8 ਜਨਵਰੀ 2025 : ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਨੂੰ ਲੈ ਕੇ 43 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਪਰਿਵਾਰ ਸਮੇਤ ਕਿਸੇ ਨੂੰ ਵੀ ਮਿਲਣ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਨੇ ਸੁਨੇਹਾ ਭਿਜਵਾਇਆ ਹੈ ਕਿ ਮੇਰਾ ਪਰਿਵਾਰ ਵੀ ਮੇਰੇ ਕੋਲ ਗੱਲਬਾਤ ਲਈ ਨਾ ਆਵੇ। ਡੱਲੇਵਾਲ ਨੇ ਇਹ ਸੁਨੇਹਾ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਰਾਹੀਂ ਭਿਜਵਾਇਆ ਹੈ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਨਾਜ਼ੁਕ ਮੋੜ 'ਤੇ ਹੈ। ਸ਼ੂਗਰ ਲੈਵਲ ਘਟਣ-ਵਧਣ ਤੋਂ....

ਕਿਹਾ, ਪੰਜਾਬ 'ਚ ਕੋਈ ਕੇਸ ਨਹੀਂ ਆਇਆ ਫਿਰ ਵੀ ਪ੍ਰਭਾਵਤ ਵਿਅਕਤੀਆਂ ਦੇ ਟੈਸਟ ਤੇ ਇਲਾਜ ਲਈ ਰਾਜ 'ਚ ਪੁਖ਼ਤਾ ਇੰਤਜ਼ਾਮ ਲੋਕ ਕਿਸੇ ਤਰ੍ਹਾਂ ਦਾ ਵਹਿਮ ਭਰਮ ਵੀ ਨਾ ਫੈਲਾਉਣ ਪਰ ਇਹਤਿਆਤ ਜਰੂਰ ਵਰਤਣ ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ਦਾ ਦੌਰਾ, ਐਮਰਜੈਂਸੀ ਸੇਵਾ ਲਈ 50 ਬੈਡਾਂ ਤੇ 20 ਵੈਂਟੀਲੇਟਰਾਂ ਦੀ ਸਹੂਲਤ ਉਪਲਬੱਧ ਪਟਿਆਲਾ, 8 ਜਨਵਰੀ 2025 : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਉਮਨ ਮੈਟਾਨਿਉਮੋਵਾਇਰਸ (ਐਚ.ਐਮ....

ਚੰਡੀਗੜ੍ਹ, 07 ਜਨਵਰੀ 2025 : ਪੰਜਾਬ ਅਤੇ ਚੰਡੀਗੜ੍ਹ ਵਿਚ ਸੀਤ ਲਹਿਰ ਜਾਰੀ ਹੈ। ਅੱਜ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਤਾਪਮਾਨ 'ਚ 24 ਘੰਟਿਆਂ ਦੌਰਾਨ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦਕਿ ਇਹ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਪਠਾਨਕੋਟ ਵਿਚ ਸੱਭ ਤੋਂ ਵੱਧ ਤਾਪਮਾਨ 22.2 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਚੰਡੀਗੜ੍ਹ ਵਿਚ ਤਾਪਮਾਨ 22.8 ਡਿਗਰੀ ਰਿਹਾ। 9 ਜਨਵਰੀ ਤਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਇਸ....

ਰਾਮਪੁਰਾ ਫੂਲ, 07 ਜਨਵਰੀ 2025 : ਰਾਮਪੁਰਾ ਫੂਲ ਦੇ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿੱਚ ਬਣਾਈ ਕੋਠੀ ਵਿੱਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਿਹਮੀ ਨਾਲ ਕਤਲ ਕਰ ਦੇਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗਿਆਸ ਸਿੰਘ (66) ਤੇ ਅਮਰਜੀਤ ਕੌਰ (62) ਦੋਵੇਂ ਪਤੀ-ਪਤਨੀ ਪਿੰਡ ਬਦਿਆਲਾ ਤੋਂ ਚਾਉਕੇ ਨੂੰ ਜਾਂਦੀ ਸੜਕ ਤੇ ਖੇਤਾਂ ਵਿੱਚ ਬਣੇ ਆਪਣੇ ਘਰ ਵਿੱਚ ਰਹਿੰਦੇ ਸਨ। ਮ੍ਰਿਤਕ ਜੋੜੇ ਦੇ ਇੱਕ ਬੇਟਾ ਬੇਟੀ ਹਨ, ਬੇਟਾ ਨੌਕਰੀ ਕਰਦਾ ਹੋਣ ਕਰਕੇ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਬੇਟੀ....

ਜਲੰਧਰ, 7 ਜਨਵਰੀ, 2025 : ਜਲੰਧਰ ਵਿੱਚ ਸ਼ਰਾਬੀ ਨੌਜਵਾਨ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਬੇਟੇ ਨੂੰ ਲਹੂ-ਲੁਹਾਨ ਦੇਖ ਕੇ ਮਾਂ ਬੇਹੋਸ਼ ਹੋ ਗਈ। ਬਾਅਦ ਵਿਚ ਮਾਂ-ਪੁੱਤ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਵੇਸ਼ ਕੁਮਾਰ ਉਰਫ ਗੱਗੀ ਪੁੱਤਰ ਰਾਮ ਲੁਭਿਆ ਅਤੇ ਉਸ ਦੀ ਮਾਤਾ ਸ਼ਾਰਦਾ ਵਾਸੀ ਸ਼ੀਤਲ ਨਗਰ, ਜਲੰਧਰ ਵਜੋਂ ਹੋਈ ਹੈ। ਇਲਾਕੇ ਦੇ ਲੋਕਾਂ ਅਨੁਸਾਰ ਪ੍ਰਵੇਸ਼ ਕੁਮਾਰ ਜਦੋਂ ਡਿੱਗਿਆ ਤਾਂ ਉਹ ਨਸ਼ੇ ਵਿੱਚ ਸੀ। ਸੋਮਵਾਰ ਦੇਰ ਸ਼ਾਮ ਪ੍ਰਵੇਸ਼ ਕੁਮਾਰ ਉਰਫ ਗੱਗੀ ਜਦੋਂ ਘਰ ਵਾਪਸ ਆ ਰਿਹਾ....

ਅੰਮ੍ਰਿਤਸਰ, 7 ਜਨਵਰੀ, 2025 : ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ 4 ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 5 ਕਿਲੋ ਹੈਰੋਇਨ ਵੀ ਬਰਾਮਦ ਹੋਈ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਇੱਕ ਮਹਿਲਾ ਤਸਕਰ ਵੀ ਸ਼ਾਮਲ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਵੱਡੀ ਸਫਲਤਾ ਮਿਲੀ ਹੈ। 5 ਕਿਲੋ ਹੈਰੋਇਨ ਸਮੇਤ ਇੱਕ ਮਹਿਲਾ....

ਚੰਡੀਗੜ੍ਹ, 06 ਜਨਵਰੀ 2025 : ਪੰਜਾਬ ਦੀ ਆਮ ਆਦਮੀ ਪਾਰਟੀ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣੀ ਨੀਤੀ ਲਿਆਉਣ ਜਾ ਰਹੀ ਹੈ। ਇਸ ਨੀਤੀ ਨੂੰ ਦੋ-ਤਿੰਨ ਮਹੀਨਿਆਂ ਦੇ ਅੰਦਰ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਰੋਕਥਾਮ, ਕਾਰਵਾਈ, ਨਸ਼ਾ ਛੁਡਾਊ ਅਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਦੀ ਪ੍ਰਧਾਨਗੀ ਹੇਠ ਸੂਬਾ ਸਟੀਅਰਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਦੇ ਨੋਡਲ ਅਫਸਰ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਹਨ।....

ਚੰਡੀਗੜ੍ਹ, 06 ਜਨਵਰੀ 2025 : ਪੰਜਾਬ ‘ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਸੂਬੇ ‘ਚ ਠੰਡ ਹੋਰ ਵਧ ਸਕਦੀ ਹੈ। ਵਿਭਾਗ ਮੁਤਾਬਕ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਯਾਨੀ ਕਿ 9 ਜਨਵਰੀ ਤੋਂ ਹਵਾਵਾਂ ਚੱਲਣਗੀਆਂ, ਜਿਸ ਕਾਰਨ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਬੱਦਲਵਾਈ ਕਾਰਨ ਧੁੱਪ ਦਾ ਇੰਤਜ਼ਾਰ ਕਰਨਾ ਪਵੇਗਾ। ਬੱਦਲ ਬਣਨ ਦੀ ਪ੍ਰਕਿਰਿਆ ਅਗਲੇ 3-4....

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਜਾਏ ਗਏ ਧਾਰਮਿਕ ਦੀਵਾਨ ਅੰਮ੍ਰਿਤਸਰ, 6 ਜਨਵਰੀ 2025 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ....

ਸੁਲਤਾਨਪੁਰ ਲੋਧੀ, 6 ਜਨਵਰੀ 2025 : ਕਪੂਰਥਲਾ -ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਭਾਨੋ ਲੰਗਾ ਬੱਸ ਸਟੈਂਡ ‘ਤੇ ਸਥਿਤ ਇਕ ਮੈਡੀਕਲ ਸਟੋਰ ‘ਚ ਚੋਰੀ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਦੁਕਾਨ ਮਾਲਕ ਮੌਕੇ ’ਤੇ ਪੁੱਜੇ ਅਤੇ ਚੋਰਾਂ ਨਾਲ ਹੱਥੋਪਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਮੌਕੇ ‘ਤੇ ਫਾਇਰਿੰਗ ਹੋਈ। ਇਸ ਦੌਰਾਨ ਦੁਕਾਨ ਮਾਲਕ ਅਤੇ ਚੋਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੀਸੀਟੀਵੀ ਕੈਮਰੇ ਰਾਹੀਂ....