ਚੰਡੀਗੜ੍ਹ, 08 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਲੀ ਦੇ ਤਿਓਹਾਰ ਅਤੇ ਕੌਮਾਂਤਰੀ ਮਹਿਲਾ ਦਿਵਸ ‘ਤੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਮਹਿਲਾ ਦਿਵਸ ‘ਤੇ ਵਧਾਈ ਸੰਦੇਸ਼ ਦਿੰਦਿਆਂ ਲਿਖਿਆ ਕਿ ” ਸਾਡੇ ਗੁਰੂਆਂ-ਪੀਰਾਂ ਦੁਆਰਾ ਧਾਰਮਿਕ ਗ੍ਰੰਥਾਂ ‘ਚ ਔਰਤ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ, ਬੰਦੇ ਦੀ ਜ਼ਿੰਦਗੀ ‘ਚ ਔਰਤ ਵੱਖ-ਵੱਖ ਜ਼ਿੰਮੇਵਾਰੀਆਂ ਤਹਿਤ ਵਿਸ਼ੇਸ਼ ਰੋਲ ਅਦਾ ਕਰਦੀ ਹੈ, ਆਓ ਆਪਣੇ ਸਮਾਜ ਨੂੰ ਮਰਦ ਪ੍ਰਧਾਨ ਦੇ ਨਾਮ ਤੋਂ ਮੁਕਤ ਕਰੀਏ ਤੇ ਔਰਤ ਪੱਖੀ ਸਮਾਜ ਦੀ ਸਿਰਜਣਾ ਕਰੀਏ ਵਿਸ਼ੇਸ਼ ਦਿਨ ਦੀਆਂ ਸਾਰੀਆਂ ਮਹਿਲਾਵਾਂ ਨੂੰ ਬਹੁਤ ਵਧਾਈਆਂ” ਸਾਡੇ ਗੁਰੂਆਂ-ਪੀਰਾਂ ਦੁਆਰਾ ਧਾਰਮਿਕ ਗ੍ਰੰਥਾਂ ‘ਚ ਔਰਤ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ…ਬੰਦੇ ਦੀ ਜ਼ਿੰਦਗੀ ‘ਚ ਔਰਤ ਵੱਖ-ਵੱਖ ਜ਼ਿੰਮੇਵਾਰੀਆਂ ਤਹਿਤ ਵਿਸ਼ੇਸ਼ ਰੋਲ਼ ਅਦਾ ਕਰਦੀ ਹੈ…ਆਓ ਆਪਣੇ ਸਮਾਜ ਨੂੰ ਮਰਦ ਪ੍ਰਧਾਨ ਦੇ ਨਾਮ ਤੋਂ ਮੁਕਤ ਕਰੀਏ ਤੇ ਔਰਤ ਪੱਖੀ ਸਮਾਜ ਦੀ ਸਿਰਜਣਾ ਕਰੀਏ