ਚੰਡੀਗੜ੍ਹ, 24 ਸਤੰਬਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ 'ਤੇ ਕਰਜ਼ਿਆਂ ਅਤੇ ਖ਼ਜ਼ਾਨੇ 'ਚ ਆਉਣ ਵਾਲੇ ਪੈਸੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਨਵਜੋਤ ਸਿੱਧੂ ਨੇ ਕਿਹਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸਵਾਲ ਸਹੀ ਹਨ। ਉਸ ਨੇ ਬੜੇ ਤਿੱਖੇ ਸਵਾਲ ਕੀਤੇ ਹਨ। ਤੁਸੀਂ 2 ਸਾਲਾਂ 'ਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਅਗਲੇ ਸਾਲ ਜਦੋਂ ਬਜਟ ਪੇਸ਼ ਹੋਵੇਗਾ ਤਾਂ ਇਹ ਰਕਮ 70 ਹਜ਼ਾਰ ਕਰੋੜ ਰੁਪਏ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਇਸ ਦੌਰਾਨ ਕੈਗ ਦੀ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਪਹਿਲਾਂ ਜਿਹੜਾ ਸੂਬਾ ਪਹਿਲੇ ਨੰਬਰ 'ਤੇ ਸੀ, ਅੱਜ ਉਹ ਸਿਰੇ 'ਤੇ ਆ ਗਿਆ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ 5-10 ਸਾਲਾਂ ਵਿੱਚ ਪੰਜਾਬ ਦੀਵਾਲੀਆ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਨੂੰ ਮੋਰਟਗੇਜ 'ਤੇ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। 18 ਹਜ਼ਾਰ ਕਰੋੜ ਰੁਪਏ ਬੈਂਕਾਂ ਦੀ ਦੇਣਦਾਰੀ ਹੈ, 9 ਹਜ਼ਾਰ ਕਰੋੜ ਰੁਪਏ ਮੀਟਰਾਂ ਲਈ ਲਏ ਗਏ, ਕਿਸੇ ਨੂੰ ਪਤਾ ਨਹੀਂ ਕਿੱਥੇ ਵਰਤਿਆ ਗਿਆ ਕਰਜ਼ਾ।