ਖੰਡੂਰ ਸਾਹਿਬ, 27 ਸਤੰਬਰ : ਜਿਲ੍ਹਾ ਤਰਨਤਾਰਨ ਦੇ ਹਲਕਾ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਜਿਲ੍ਹੇ ਦੇ ਐਸਐਸਪੀ ਨੂੰ ਸਿੱਧੀ ਚੁਣੌਤੀ ਦਿੰਦਿਆ ਦੋਸ਼ ਲਗਾਇਆ ਕਿ ਐਸਐਸਪੀ ਨੇ ਇੱਕ ਮਹੀਨੇ ਅਪਸਰਾਂ ਦੀ ਨਿਯੁਕਤੀ ਕੀਤੀ ਹੈ। ਵਿਧਾਇਕ ਨੇ ਪੋਸਟ ਤੇ ਲਿਖਿਆ
ਐਸ .ਐਸ .ਪੀ ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾ ਨਾਲ ਹੀ ਰਲਿਆ ਹੋਇਆ
ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਏ । ਬਾਕੀ ਐਸ ਐਸ ਪੀ ਤੁੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ - ਉਹਨਾ ਜੋ ਮੇਰੇ ਰਿਸਤੇਦਾਰ ਨਾਲ ਕੀਤਾ ।
ਉਸ ਦੇ ਜਵਾਬ ਦੀ ਉਡੀਕ ਕਰੋ !
ਬਾਕੀ ਤੂੰ ਜੋ ਸੀ.ਆਈ.ਏ ਵਾਲਿਆ ਕੋਲੋ ਰਾਤ ਸਨੇਹਾ ਭੇਜਿਆ ਕਿ - ਜੇ ਗੈਗਸਟਰ ਕਾਰਵਾਈ ਕਰਨ ਐਮ.ਐਲ.ਤੇ ਕੀ ਕਈ ਪਰਿਵਾਰ ਤਬਾਹ ਹੋ ਜਾਦੇ।
ਮੈਨੂ ਸਵਿਕਾਰ ਹੈ - ਮੈ ਆਪਣੀ ਪੁਲਿਸ ਸਕਿਉਰਟੀ ਤੈਨੂ ਵਾਪਸ ਭੇਜ ਰਿਹਾ ਹਾ ।
ਤੇਰੇ ਕੋਲ ਖੁਲਾ ਸਮਾ ਤੁੰ ਜੋ ਮੈਨੂੰ ਕਰਵਾਉਣਾ ਕਰਵਾ ਲੈ । ਬਾਕੀ ਪਰਿਵਾਰ ਸਭ ਦੇ ਬਰਾਬਰ ਨੇ ।
ਰਾਤ ਤੇਰਾ ਸੀ .ਆਈ . ਏ ਵਾਲਾ ਰਜਿਆ ਕਹਿਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ SSP ਨੂੰ ਦਿੰਦਾ ਹਾ । ਤਾ ਹੀ ਮੈ ਕਹਾ ਐਡਾ ਵੱਡਾ ਨਸੇੜੀ ਤੂੰ cia ਦੀ ਕੁਰਸੀ ਤੇ ਕਿਉ ਰੱਖਿਆ ।
ਬਾਕੀ ਤੁਸੀ ਜੋ ਕੁੱਟ ਕੁੱਟ ਕਹਿਦੇ ਰਹੇ ਕਿ ਐਮ. ਐਲ.ਏ ਦਾ ਨਾਮ ਲੈ
ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ !
ਤੇਰੇ ਵੱਲੋ ਮੇਰੇ ਰਿਸਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈ ਸਵਾਗਤ ਕਰਦਾ ਹਾ ।
ਉਹ ਬੁਜਦਿਲ ਹੁੰਦਾ ਹੈ ਜੋ ਆਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ ।
ਤੁੰ ਆਪਣੀ ਵਰਦੀ ਪਾਸੇ ਰੱਖ ਤੇ ਮੈ ਆਪਣੀ ਮੈ ਆਪਣੀ Mla ਦੀ ਕੁਰਸੀ ਪਾਸੇ ਰੱਖਦਾ - ਫਿਰ ਦੇਖਦੇ ___ ।
ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿੱਚ ਪਿਛਲੇ ਕਈ ਸਾਲਾ ਤੋ ਹੀ ਬਿਨਾ ਪੈਸੇ ਕੰਮ ਨਹੀ ਹੁੰਦਾ । ਪਰ ਅਸੀ ਕਰਵਾਉਣਾ । ਵਿਧਾਇਕ ਨੇ ਅੱਗੇ ਲਿਖਿਆ, “ ਰਾਤ ਤੇਰਾ ਸੀ.ਆਈ.ਏ. ਵਾਲਾ ਰਜਿਆ ਕਹਿੰਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ ਐੱਸ.ਐੱਸ.ਪੀ. ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਹਾਂ ਐਡਾ ਵੱਡਾ ਨਸੇੜੀ ਤੂੰ ਸੀ.ਆਈ.ਏ. ਦੀ ਕੁਰਸੀ ’ਤੇ ਕਿਉਂ ਰੱਖਿਆ। ਬਾਕੀ ਤੁਸੀਂ ਜੋ ਕੁੱਟ ਕੁੱਟ ਕਹਿੰਦੇ ਰਹੇ ਕਿ ਐਮ. ਐਲ.ਏ ਦਾ ਨਾਂਅ ਲੈ। ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ ! ਤੇਰੇ ਵਲੋਂ ਮੇਰੇ ਰਿਸਤੇਦਾਰ ’ਤੇ ਕੀਤੇ ਝੂਠੇ ਪਰਚੇ ਦਾ ਮੈਂ ਸਵਾਗਤ ਕਰਦਾ ਹਾਂ। ਉਹ ਬੁਜਦਿਲ ਹੁੰਦਾ ਹੈ ਜੋ ਅਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ। ਤੂੰ ਅਪਣੀ ਵਰਦੀ ਪਾਸੇ ਰੱਖ ਅਤੇ ਮੈਂ ਅਪਣੀ ਐਮ.ਐਲ.ਏ. ਦੀ ਕੁਰਸੀ ਪਾਸੇ ਰੱਖਦਾ - ਫਿਰ ਦੇਖਦੇ...।ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿਚ ਪਿਛਲੇ ਕਈ ਸਾਲਾਂ ਤੋਂ ਹੀ ਬਿਨਾਂ ਪੈਸੇ ਕੰਮ ਨਹੀਂ ਹੁੰਦਾਪਰ ਅਸੀ ਕਰਵਾਉਣਾ”। ਵਿਧਾਇਕ ਦੀ ਉਪਰੋਕਤ ਪੋਸਟ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਉਕਤ ਪੋਸਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਵਿਧਾਇਕ ਦੇ ਸਮਰਥਕਾਂ ਵਲੋਂ ਵੀ ਪੋਸਟ ਨੂੰ ਸਮਰਥਨ ਦਿਤਾ ਜਾ ਰਿਹਾ ਹੈ। ਭਾਵੇਂ ਇਸ ਸਬੰਧੀ ਹਲਕਾ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ।
ਜਦੋਂ ਇਸ ਮਾਮਲੇ ਸਬੰਧੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਸਿਰਫ ਦੋਸ਼ ਹੀ ਲਗਾਏ ਗਏ ਹਨ, ਉਹ ਇਸ ਦਾ ਜਵਾਬ ਨਹੀਂ ਦੇਣਗੇ।ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਦੀ ਸੂਚਨਾ ਤੇ ਮਾਰੇ ਗਏ ਛਾਪੇ ਦੌਰਾਨ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਇੱਕ ਵਿਧਾਇਕ ਦਾ ਰਿਸ਼ਤੇਦਾਰ ਵੀ ਹੈ ਐੱਸਐੱਸਪੀ.ਚੌਹਾਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਇਨ੍ਹਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੇ ਸੀਨੀਅਰ ਹੀ ਕੁੱਝ ਕਹਿਣਗੇ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ’ਤੇ ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਭੇਲ ਢਾਈਵਾਲਾ ਵਿਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਜਿਸ 'ਤੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਅਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਇਨ੍ਹਾਂ ਵਿਚ ਵਿਧਾਇਕ ਦਾ ਇਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਇਕ ਰੁਟੀਨ ਅਪਰੇਸ਼ਨ ਸੀ, ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ।