ਖੰਨਾ ‘ਚ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਦੋ ਲੜਕੀਆਂ ਦੀ ਮੌਤ

ਖੰਨਾ, 29 ਜੁਲਾਈ 2024 : ਖੰਨਾ ਦੇ ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ, ਜਦੋਂ ਕਿ ਮੋਟਰਸਾਈਕਲ ਚਾਲਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਦੋ ਲੜਕੀਆਂ ਤੇ ਇੱਕ ਲੜਕਾ ਮੋਟਰਸਾਈਕਲ ਤੇ ਸਵਾਰ ਹੋ ਕੇ ਧਾਰਮਿਕ ਅਸਥਾਨ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਖੰਨਾ ਦੇ ਸਮਰਾਲਾ ਬਾਈਪਾਸ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ ਅਤੇ ਮੋਟੇਰਸਾਈਕਲ ਬੇਕਾਬੂ ਹੋ ਗਿਆ। ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਦੋਵੇਂ ਲੜਕੀਆਂ ਪੁਲ ਤੋਂ ਹੇਠਾਂ ਡਿੱਗ ਗਈਆਂ ਜਿਸ ਕਾਰਨ ਇੱਕ ਲੜਕੀ ਦੀ ਮੌਕੇ ਤੇ ਮੌਤ ਹੋ ਗਈ, ਦੂਸਰੀ ਲੜਕੀ ਨੂੰ ਹਸਪਤਾਲ ਲਿਜਾਂਦੇ ਸਨ ਰਸਤੇ ਵਿੱਚ ਦਮਤੋੜ ਗਈ। ਮੋਟਰਸਾਈਕਲ ਲੜਕਾ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਸਪਨਾ (26), ਸ਼ਕੁੰਤਲਾ (28) ਵਾਸੀ ਢੰਡਾਰੀ ਕਲਾਂ (ਲੁਧਿਆਣਾ) ਵਜੋਂ ਹੋਈ ਹੈ। ਜਖ਼ਮੀ ਨੌਜਵਾਨ ਦੀ ਪਛਾਣ ਅੰਕਿਤ (30) ਵਜੋਂ ਹੋਈ ਹੈ।