ਚੰਡੀਗੜ੍ਹ, 12 ਜੂਨ : ਵਿਜੀਲੈਂਸ ਦੇ ਵਲੋਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਦਿੱਲੀ ਹਵਾਈ ਅੱਡੇ ਤੇ ਰੋਕ ਲਿਆ। ਕਾਂਗੜ ਕੈਨੇਡਾ ਜਾਣ ਦੀ ਫਿਰਾਕ ਵਿਚ ਸਨ। ਦੱਸ ਦਈਏ ਕਿ, ਸਾਬਕਾ ਮੰਤਰੀ ਕਾਂਗੜ ਵਿਜੀਲੈਸ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਐਲਓਸੀ ਵੀ ਜਾਰੀ ਕੀਤਾ ਗਈ ਹੈ। ਦੱਸਿਆ ਇਹ ਜਾ ਰਿਹਾ ਹੈ ਕਿ, ਦਿੱਲੀ ਹਵਾਈ ਅੱਡੇ ਤੋਂ ਅੱਜ ਸਾਬਕਾ ਮੰਤਰੀ ਕਾਂਗੜ ਕੈਨੇਡਾ ਜਾਣ ਦੀ ਤਿਆਰੀ ਵਿਚ ਸਨ, ਪਰ ਵਿਜੀਲੈਂਸ ਨੇ ਜਹਾਜ਼ ਦੀ ਬਾਰੀ ਨੂੰ ਹੱਥ ਪੈਣ ਤੋਂ ਪਹਿਲਾਂ ਹੀ ਕਾਂਗੜ ਨੂੰ ਰੋਕ ਲਿਆ।