ਲੰਬੀ, 03 ਜੁਲਾਈ : ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਾਲਾ ਦੇ ਨੇੜੇ ਨੈਸ਼ਨਲ ਹਾਈਵੇ ਤੇ ਇੱਕ ਡੰਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਗਪ੍ਰੀਤ ਸਿੰਘ ਆਪਣੀ ਪਤਨੀ ਨਵਦੀਪ ਕੌਰ (ਜੋ ਗਰਭਵਤੀ ਸੀ) ਨਾਲ ਆਪਣੀ ਕਾਰ ਤੇ ਸਵਾਰ ਹੋ ਕੇ ਮਲੋਟ ਤੋਂ ਦਵਾਈ ਲੈਣ ਲਈ ਮਲੋਟ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਘਟਨਾਂ ਦੀ ਸੂਚਨਾਂ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪ੍ਰੇਮ ਚੰਦ ਵਾਸੀ ਪਿੰਡ ਘੁਕਿਆਂਵਾਲੀ (ਸਿਰਸਾ) ਨੇ ਦੱਸਿਆ ਕਿ ਮ੍ਰਿਤਕ ਜਗਪ੍ਰੀਤ ਸਿੰਘ ਤੇ ਨਵਦੀਪ ਕੌਰ ਉਸਦੀ ਦਾ ਪੁੱਤਰ ਅਤੇ ਨੂੰਹ ਹਨ। ਉਨ੍ਹਾਂ ਦੱਸਿਆ ਕਿ ਉਸਦੀ ਨੂੰਹ ਗਰਭਵਤੀ ਸੀ, ਜਿਸ ਕਾਰਨ ਉਹ ਦਵਾਈ ਲੈਣ ਲਈ ਗਏ ਸਨ, ਜਦੋਂ ਉਹ ਮਲੋਟ ਨਜਦੀਕ ਨੈਸ਼ਨਲ ਹਾਈਵੇ ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਡੰਪਰ ਦੇ ਡਰਾਈਵਰ ਨੇ ਬਿਨ੍ਹਾ ਕੋਈ ਇਸ਼ਾਰਾ ਕੀਤ ੇ ਤੇਜੀ ਨਾਲ ਮੋੜ ਦਿੱਤਾ, ਜਿਸ ਕਾਰਨ ਕਾਰ ਡੰਪਰ ਵਿੱਚ ਵੜ ਗਈ, ਇਸ ਹਾਦਸੇ ਕਾਰਨ ਉਸਦੇ ਪੁੱਤ ਜਗਪ੍ਰੀਤ ਸਿੰਘ ਤੇ ਨੂੰਹ ਨਵਦੀਪ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਦੌਵੇਂ ਪਤੀ-ਪਤਨੀ ਦੀ ਮੌਤ ਹੋ ਗਈ।ਪੁਲਿਸ ਵੱਲੋਂ ਇਸ ਘਟਨਾਂ ਸਬਮਧੀ ਮਾਮਲਾ ਦਰਜ ਕਰਲਿਆ ਗਿਆ ਹੈ ਅਤੇ ਡੰਪਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।