ਚੰਡੀਗੜ੍ਹ : ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਚੰਡੀਗੜ੍ਹ ਵਿਖੇ ਪੁੱਜਣ ‘ਤੇ ਮਾਨਯੋਗ ਰਾਜਪਾਲ ਵਲੋਂ ਰਾਜ ਭਵਨ ਵਿਖੇ ਰੱਖੇ ਗਏ ਸਮਾਗਮ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ਼ੈਰ-ਹਾਜ਼ਰ ਰਹਿਣ ‘ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਾ ਸਿਰਫ ਮੁਖ ਮੰਤਰੀ ਭਗਵੰਤ ਮਾਨ ਆਪਣੀਆਂ ਸੰਵਿਧਾਨਿਕ ਜਿੰਮੇਵਾਰੀਆਂ ਨੂੰ ਛਿੱਕੇ ਟੰਗਦੇ ਹਨ ਬਲਕਿ ਉਹਨਾਂ ਦੇ ਮੰਤਰੀ ਅਤੇ ਵਿਧਾਇਕਾਂ ਦਾ ਵੀ ਇਹੀ ਹਾਲ ਹੈ, ਇਹ ਬਹੁਤ ਹੀ ਮੰਦਭਾਗਾ ਹੈ I ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁਖਮੰਤਰੀ ਭਗਵੰਤ ਮਾਨ ਵਲੋਂ ਸੰਵਿਧਾਨ ਦੀ ਉਲੰਘਣਾ ਕਾਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ I ਇਹ ਪਹਿਲਾਂ ਵੀ ਕਈ ਕਈ ਵਾਰ ਕੀਤਾ ਜਾ ਚੁੱਕਿਆ ਹੈ I ਤਾਜਾ ਮਾਮਲਾ ਵਿਧਾਨ ਸਭਾ ਦੇ ਬੁਲਾਏ ਇਜਲਾਸ ਦੌਰਾਨ ਅਤੇ ਇਜਲਾਸ ‘ਤੋਂ ਪਹਿਲਾਂ ਮਾਨਯੋਗ ਰਾਜਪਾਲ ਵਲੋਂ ਵਿਧਾਨਸਭਾ ਇਜਲਾਸ ਸੰਬੰਧੀ ਮੰਗੀ ਜਾਣਕਾਰੀ ਮੁਖਮੰਤਰੀ ਵਲੋਂ ਗਲਤ ਮੁਹਇਆ ਕਰਵਾਉਣ ਦਾ ਸਾਬ੍ਦੇ ਸਾਹਮਣੇ ਹੈI ਮੁਖਮੰਤਰੀ ਭਗਵੰਤ ਮਾਨ ਪੰਜਾਬ ਨੂੰ ਰਾਮ ਭਰੋਸੇ ਛੱਡ ਕੇ ਦੇਸ਼ ਦੇ ਚੋਣਾਂ ਵਾਲੇ ਹੋਰਨਾਂ ਸੂਬਿਆਂ ‘ਚ ਪ੍ਰਚਾਰ ਕਰਦੇ ਫਿਰਦੇ ਹਨ ਅਤੇ ਪੰਜਾਬ ‘ਚ ਕਾਨੂੰਨ-ਵਿਵਸਥਾ ਦੀ ਹਾਲਤ ਬਦਤਰ ਹੋਈ ਪਈ ਹੈI ਰੋਜ਼ਾਨਾ ਕਤਲ, ਡਾਕੇ, ਲੁੱਟਾਂ-ਖੋਹਾਂ, ਰੰਗਦਾਰੀਆਂ ਮੰਗਣਾਂ ਆਦਿ ਸੋਬੇ ‘ਚ ਆਮ ਹੋ ਗਈਆਂ ਹਨ, ਪਰ ਮੁਖਮੰਤਰੀ ਭਗਵੰਤ ਮਾਨ ਨੂੰ ਇਸ ਸਬ ਦੀ ਕਈ ਪਰਵਾਹ ਨਹੀਂ ਹੈ I ਕੇਜਰੀਵਾਲ ਦਾ ਆਦੇਸ਼ ਪੁਗਾਉਣਾ ਹੀ ਉਹਨਾਂ ਲਈ ਸੰਵਿਧਾਨਿਕ ਜਿੰਮੇਵਾਰੀ ਹੈ I ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਵਲੋਂ ਚੰਡੀਗੜ੍ਹ ਵਿੱਚ ਭਾਰਤੀ ਹਵਾਈ ਫੌਜ ਦੇ ਸਥਾਪਨਾ ਦਿਵਸ ਦੇ ਵਿਸ਼ੇਸ਼ ਸਮਾਗਮ ਵਿੱਚ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਤੀ ਮੁਰਮੂ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ ਸਨ ਅਤੇ ਉਹਨਾਂ ਦੇ ਆਮਦ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁਦ ਮੌਕੇ ‘ਤੇ ਮੌਜੂਦ ਰਹਿਣਾ ਮੁਖਮੰਤਰੀ ਦੀ ਸੰਵਿਧਾਨਿਕ ਜਿੰਮੇਵਾਰੀ ਸੀI ਪਰ ਮੁਖਮੰਤਰੀ ਭਗਵੰਤ ਮਾਨ ਦੀ ਉਥੇ ਅਤੇ ਆਪਣੇ ਸੂਬੇ ‘ਚ ਗੈਰ ਹਾਜ਼ਰੀ, ਪੰਜਾਬ ਸਰਕਾਰ ਸੂਬੇ ਪ੍ਰਤੀ ਕਿੰਨੀ ਜਿੰਮੇਵਾਰ ਹੈ ਅਤੇ ਆਪਣੀ ਜਿੰਮੇਵਾਰੀ ਕਿੰਨੀ ਸੰਜੀਦਗੀ ਨਾਲ ਨਿਭਾਉਂਦੀ ਹੈ ਇਹ ਦਰਸਾਉਂਦੀ ਹੈI ਸ਼ਰਮਾ ਨੇ ਰਾਜਪਾਲ ਵਲੋਂ ਮੁਖਮੰਤਰੀ ’ਤੇ ਸਵਾਲ ਚੁੱਕਣ ਦਾ ਸਮਰਥਨ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨਯੋਗ ਰਾਜਪਾਲ ਦਾ ਕਹਿਣਾ ਬਿਲਕੁਲ ਸਹੀ ਹੈ ਕਿ ‘ਰਾਸ਼ਟਰਪਤੀ ਇੱਥੇ ਨੇ, ਪਰ ਮੁਖ ਮੰਤਰੀ ਭਗਵੰਤ ਮਾਨ ਕਿੱਥੇ ਨੇ?’ ਰਾਜਪਾਲ ਨੇ ਕਿਹਾ ਹੈ ਕਿ ਉਨਾਂ ਆਪ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ ਅਤੇ ਮੁਖਮੰਤਰੀ ਨੇ ਆਉਣ ਲਈ ਹਾਮੀ ਵੀ ਭਰੀ ਸੀ, ਪਰ ਇਸ ਸਬ ਦੇ ਬਾਵਜੂਦ ਨਹੀਂ ਆਏI ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕੁਝ ਸੰਵਿਧਾਨਕ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਉਹ ਆਪ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਇਥੇ ਨਹੀਂ ਹਨ।