ਪੀ.ਐਸ.ਈ.ਬੀ ਆਫੀਸਰਜ਼ ਕਲੱਬ ਪਟਿਆਲਾ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ।

ਪਟਿਆਲਾ (ਯਸ਼ਨਪ੍ਰੀਤ ਸਿੰਘ ਢਿੱਲੋਂ) : ਪੀ.ਐਸ.ਈ.ਬੀ, ਆਫੀਸਰਜ਼ ਕਲੱਬ ਪਟਿਆਲਾ ਵੱਲੋਂ ਬਲੱਡ ਬੈਂਕ ਸੁਸਾਇਟੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੁਰਿੰਦਰ ਕੁਮਾਰ ਬੇਰੀ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ/ਵਿੱਤ ਸੀ.ਏ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਆਪਣੇ ਭਾਸ਼ਣ ਸਿੰਘ ਸੰਬੋਧਨ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਤੁਸੀਂ ਆਪਣੇ ਖੂਨਦਾਨ ਇੱਕ ਇੱਕ ਕਤਰਾ ਦਾਨ ਕਰਕੇ ਲੱਖਾਂ ਕੀਮਤੀ ਜਾਨਾਂ ਬਚਾਅ ਸਕਦੇ ਹੋ।  ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਤਿੰਨ ਮਹਿਲਾਵਾਂ ਸਮੇਤ 82 ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਾਇਸ ਪ੍ਰਧਾਨ ਇੰਜ. ਹਰਜੀਤ ਸਿੰਘ ਅਤੇ ਕਲੱਬ ਦੇ ਸਕੱਤਰ ਇੰਜ. ਦਰਸ਼ਨ ਕੁਮਾਰ ਸਿੰਗਲਾ ਤੋਂ ਇਲਾਵਾ ਸੀ.ਐਮ.ਡੀ ਪੀ.ਐਸ.ਪੀ.ਸੀ.ਐਲ. ਪਟਿਆਲਾ, ਡਾਇਰੈਕਟਰ/ਟੈਕਨੀਕਲ, ਪੀ.ਐਸ.ਟੀ.ਸੀ.ਐਲ.ਪਟਿਆਲਾ , ਓ.ਐਸ.ਡੀ ਟੂ ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ., ਪਟਿਆਲਾ ਅਤੇ ਪੀ.ਐਸ.ਈ.ਬੀ ਆਫੀਸਰਜ਼ ਕਲੱਬ ਆਦਿ ਵੱਲੋਂ ਵੀ ਹਾਜ਼ਰੀ ਭਰੀ ਗਈ।