ਇਹ ਮਾਮਲਾ ਗੁਰਦਾਸਪੁਰ ਨਜਦੀਕ ਪਿੰਡ ਗੋਹਤ ਪੋਖਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ 15 ਸਾਲ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੇ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਤੋਂ ਹੋਈ ਹੈ। ਦੱਸ ਦਈਏ ਕਿ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੇ ਘਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਅਜਿਹਾ ਕਰ ਲਿਆ ਗਿਆ । ਇਸ ਦੀ ਲਾਸ਼ ਤਕਰੀਬਨ 13 ਦਿਨਾਂ ਤੋਂ ਬਾਅਦ ਬੱਬੇ ਹਾਲੀ ਪੁਲ ਦੇ ਨਜ਼ਦੀਕ ਨਹਿਰ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਪਰਿਵਾਰ ਦੀ ਮਾਲੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ ਜਿਸ ਕਾਰਨ ਮ੍ਰਿਤਕ ਲੜਕੇ ਦੇ ਮਾਂ ਪਿਓ ਨੂੰ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਸਨ।
ਦੱਸ ਦਈਏ ਕਿ ਝਗੜੇ ਦਾ ਕਾਰਨ ਇਹ ਸੀ ਕਿ ਲੜਕੀ ਦੀ ਮਾਂ ਨੇ ਉਸ ਨੂੰ ਮੋਬਾਇਲ ਫੋਨ ਦੀ ਵਰਤੋਂ ਕਰਨ ਕਾਰਨ ਰੋਕਿਆ ਸੀ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜ਼ਿਆਦਾ ਵਰਤੋਂ ਕਰ ਰਿਹਾ ਸੀ। ਪਰ ਉਸ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਉਹ ਸਾਈਕਲ ਲੈ ਕੇ ਆਪਣੇ ਘਰ ਤੋਂ ਚਲਾ ਗਿਆ। ਘਰ ਵਾਪਸ ਨਾ ਪਰਤਣ ਕਾਰਨ ਮਾਪਿਆਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਚਲਦਿਆਂ ਨਹਿਰ ਦੇ ਨਜ਼ਦੀਕ ਤੋਂ ਉਸ ਦਾ ਸਾਈਕਲ ਮਿਲਿਆ।
ਜਿਸ ਤੋਂ ਬਾਅਦ ਨਹਿਰ ਦੇ ਨੇੜਿਓਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਸਬੰਧੀ ਪੁਲੀਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਦੀ ਕਾਨੂੰਨੀਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮ੍ਰਿਤਕ ਲੜਕੇ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜਿਸ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।