ਪੰਜਾਬ ਕਾਂਗਰਸ ਵਿਚ ਅੰਦਰਖਾਤੇ ਹੋ ਰਹੀ ਖਿਚੋਤਾਣ ਕੀ ਇਸ਼ਾਰਾ ਕਰ ਰਹੀ ਹੈ ?


ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਇਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਲੰਬੀ ਰਾਜਨੀਤਿਕ ਪਾਰੀ ਖੇਡ ਚੁੱਕੇ ਹਨ ਅਜੇ ਵੀ ਪਾਰਟੀ ਵਿਚ ਵਿਚ ਅਪਾਣੀ ਕੁਰਸੀ ਪੱਕੀ ਸਮਝ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਨ ਅਜੇ ਵੀ ਉਨਾਂ ਨੂੰ ਆਪਣੀ ਪਹਿਲੀ ਪਸੰਦ ਮੰਨਦੀ ਹੈ ।ਪਰੰਤੂ ਪੰਜਾਬ ਇਕਾਈ ਦਾ ਇਕ ਤੋਂ ਬਾਅਦ ਇਕ ਨੇਤਾ, ਕੈਪਟਨ ਖਿਲਾਫ ਆਵਾਜ਼ ਉਠਾ ਰਿਹਾ ਹੈ । ਪੰਜਾਬ ਕਾਂਗਰਸ ਦੇ ਭਵਿਖ ਦੇ ਨੇਤਾ ਬਾਰੇ ਹਰ ਕੋਈ ਪ੍ਰਸ਼ਨ ਉੱਠਾ ਰਿਹਾ ਹੈ ਅਤੇ ਹਰ ਕੋਈ ਇਸ ਦਾ ਜਵਾਬ ਜਾਣਨਾ ਚਾਹੁੰਦਾ ਹੈ । 

ਇਸ ਖਿਲਾਫਤ ਦੀ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ। ਹੋਰ ਆਗੂ ਵੀ ਕੈਪਟਨ ਖਿਲਾਫ ਵਿਰੋਧ ਜਤਾਉਣ ਲਈ ਆਵਾਜ਼ ਬੁਲੰਦ ਕਰ ਰਹੇ ਹਨ । ਪਾਰਟੀ ਵੀ ਦੂਜੀ ਲਾਈਨ ਦੇ ਨੇਤਾਵਾਂ ਦੇ ਰਾਹ ਨੂੰ ਰੋਕਣਾ ਨਹੀਂ ਚਾਹੁੰਦੀ। ਕਾਂਗਰਸ ਹਾਈ ਕਮਾਨ ਨੇ ਇਨ੍ਹਾਂ ਨੇਤਾਵਾਂ ਦੀ ਗੱਲ ਸੁਣਨ ਲਈ ਇਕ ਕਮੇਟੀ ਬਣਾਈ ਹੈ, ੂ। ਕਾਂਗਰਸ ਦੇ ਵਿਧਾਇਕ ਇਸ ਕਮੇਟੀ ਦੇ ਸਾਹਮਣੇ ਦੋ ਹਿੱਸਿਆਂ ਵਿਚ ਵੰਡੇ ਹੋਏ ਨਜ਼ਰ ਆ ਰਹੇ ਹਨ, ਜੋ ਕਿ ਪਾਰਟੀ ਪਾਰਟੀ ਨੇਤਾਵਾਂ ਨਾਲ ਪੰਜਾਬ ਕਾਂਗਰਸ ਵਿਚ ਹੋ ਰਹੀ ਲੜਾਈ-ਝਗੜੇ ਬਾਰੇ ਗੱਲਬਾਤ ਕਰ ਰਹੇ ਹਨ। ਇੱਕ ਧੜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ੍ਹਾ ਹੈ ਅਤੇ ਦੂਜਾ ਉਸਦੇ ਖਿਲਾਫ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਮੇਟੀ ਦੀ ਬੈਠਕ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਮੰਤਰੀਆਂ ਅਤੇ ਵਿਧਾਇਕਾਂ ਨੂੰ ਬੁਲਾਇਆ ਸੀ, ਇਹ ਸਪੱਸ਼ਟ ਹੈ ਕਿ ਪਾਰਟੀ ਹੁਣ ਪੰਜਾਬ ਵਿੱਚ ਦੂਜੀ ਲਾਈਨ ਦੇ ਨੇਤਾਵਾਂ ਨੂੰ ਤਰਜੀਹ ਦੇ ਰਹੀ ਹੈ। ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਵਿਚੋਂ ਬਹੁਤੇ ਉਹ ਸਨ ਜੋ ਕੈਪਟਨ ਦੇ ਵਿਰੁੱਧ ਹਨ।

ਅਜਿਹੀ ਸਥਿਤੀ ਵਿੱਚ ਪੰਜਾਬ ਕਾਂਗਰਸ ਵਿੱਚ ਹੜਕੰਪ ਅਸਲ ਵਿੱਚ ਤਬਦੀਲੀ ਦੀ ਇੱਛਾ ਹੈ। ਹੁਣ ਸੂਬਾ ਇੰਚਾਰਜ ਹਰੀਸ਼ ਰਾਵਤ ਮੌਜੂਦਾ ਕੈਪਟਨ ਅਮਰਿੰਦਰ ਨੂੰ ਅਤੇ ਭਵਿੱਖ ਨਵਜੋਤ ਸਿੱਧੂ ਨੂੰ ਦੱਸ ਰਹੇ ਹਨ