ਖੇਤੀ ਆਰਡੀਨੈਂਸਾਂ ਵਿਰੁੱਧ ਧਰਨੇ ‘ਤੇ ਸ਼ਾਂਤਮਈ ਅੰਦੋਲਨ ਕਰ ਕਰੇ ਦਿੱਲੀ ਬਾਰਡਰ ਉੱਤੇ ਕਿਸਾਨਾਂ ਵਿਰੁੱਧ ਰਾਜਸਭਾ ਦੇ ਸਾਂਸਦ ਜਾਂਗੜਾ ਵੱਲੋਂ ਦਿੱਤੇ ਵਿਵਾਦਿਤ ਬਿਆਨ ਨਾਲ ਜਾਂਗੜਾ ਦੀ ਜੁਬਾਨ ਬੇਲਗਾਮ ਹੋਈ ਪ੍ਰਤੀਤ ਹੋ ਰਹੀ ਹੈ । ਦੇਸ਼ ਦੇ ਅੰਨਦਾਤਾ ਨੂੰ ਦਿੱਲੀ ਦੇ ਬਾਰਡਰ ਉੱਤੇ ਮੁਫਤ ਵਿੱਚ ਰੋਟੀ ਖਾਣ ਵਾਲੇ ਅਤੇ ਸ਼ਰਾਬੀ ਕਹਿਕੇ ਅਪਮਾਨਜਨਕ ਟਿੱਪਣੀ ਕਰਨ ‘ਤੇ ਦੇਸ਼ ਦੇ ਕਿਸਾਨਾਂ ਨੇ ਹੁਣ ਰਾਮਚੰਦਰ ਜਾਂਗੜਾ ਵਿਰੁੱਧ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂ ਅਨਿਲ ਨਾਂਦਲ ਨੇ ਜਾਂਗੜ ਨੂੰ ਹਰਿਆਣਾ ਦੇ ਪਿੰਡਾਂ ਵਿੱਚ ਨਾ ਵੜਨ ਦੇਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਇਸਦੇ ਸਮਜਕ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ।