ਬੱਚਿਆਂ ਨੂੰ ਮਾਂ ਦੇ ਦੁੱਧ ਤੋਂ ਕਿਉਂ ਕੀਤਾ ਜਾ ਰਿਹਾ ਹੈ ਵਾਂਝਾ ?

ਸੰਸਾਰ ਦਾ ਸਿਲਸਿਲਾ ਜਨਮ ਤੇ ਮਰਨ ਨਾਲ ਚਲਦਾ ਹੈ, ਜਦੋਂ ਤੋਂ ਸੰਸਾਰ ਦੀ ਉੱਤਪਤੀ ਹੋਈ ਹੈ, ਉਸ ਵਕਤ ਤੋਂ ਹੀ ਮਾਵਾਂ ਬੱਚਿਆਂ ਨੂੰ ਜਨਮ ਦਿੰਦਿਆਂ ਆ ਰਹੀਆਂ ਹਨ, ਜੰਮਦੇ ਸਾਰ ਬੱਚਿਆਂ ਨੂੰ ਭੁੱਖ ਲੱਗਣੀ ਸ਼ੂਰੁ ਹੋ ਜਾਂਦੀ ਹੈ, ਬੱਚਾ ਜੰਮਦੇ ਸਾਰ ਹੀ ਰੋਣ ਲੱਗ ਜਾਂਦਾ ਹੈ, ਗਿਆਨੀ ਲੋਕ ਕਹਿੰਦੇ ਹਨ ਕਿ ਜਦੋਂ ਬੱਚੇ ਦੀ ਲਿਵ ਪਰਮਾਤਮਾ ਨਾਲੋਂ ਟੁੱਟਦੀ ਹੈ ਉਸੇ ਵਕਤ ਬੱਚਾ ਰੋਣ ਲੱਗ ਜਾਂਦਾ ਹੈ। ਪਰ ਕੁੱਝ ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚੇ ਨੂੰ ਜਨਮ ਲੈਣ ਸਾਰ ਦੀ ਭੁੱਖ ਲੱਗ ਜਾਂਦੀ ਹੈ, ਜਿਸ ਨੂੰ ਤ੍ਰਿਪਤ ਕਰਨ ਲਈ ਉਸੇ ਵਕਤ ਮਾਂ ਦਾ ਦੁੱਧ ਪਿਆਉਣਾ ਪੈਂਦਾ ਹੈ ਮਾਂ ਵੀ ਆਪਣੇ ਕਲੇਜੇ ਨਾਲ ਜਦੋਂ ਬੱਚੇ ਨੂੰ ਲਾਉਂਦੀ ਹੈ, ਉਸ ਸਮੇਂ ਬੱਚੇ ਨੂੰ ਇੱਕ ਇਹੋ ਜਿਹੀ ਗਰਮਾਹਟ ਮਿਲਦੀ ਹੈ, ਜਿਸ ਨਾਲ ਬੱਚਾ ਆਪਣੇ ਆਪ ਨੂੰ ਸੁਰਖਰੂ ਸਮਝਣ ਲਗ ਜਾਂਦਾ ਹੈ, ਅੱਜਕਲ ਡਾਕਟਰ ਵੀ ਇਸ ਗੱਲ ਦਾ ਜ਼ੋਰ ਦੇ ਰਹੇ ਹਨ। ਕਿ ਪਿਛਲੇ ਛੇ ਮਹੀਨੇ ਹਰ ਹਾਲਤ ਵਿੱਚ ਮਾਂ ਨਵ-ਜੰਨਮੇ ਬੱਚੇ ਨੂੰ ਆਪਣਾ ਹੀ ਦੁੱਧ ਦੇਵੇ ਜਿਸ ਨਾਲ ਬੱਚੇ ਦੇ ਸਰੀਰ ਅੰਦਰ ਕਈ ਤਰਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਸਾਡੇ ਪੰਜਾਬੀ ਵਿੱਚ ਵੀ ਇੱਕ ਆਮ ਕਹਾਵਤ ਹੈ ਕਿ "ਨਿਕਲ ਬਾਹਰ ਜੇ ਤੂੰ ਆਪਣੀ ਮਾਂ ਦਾ ਦੁੱਧ ਪਿਤਾ ਈ" ਮਾਂ ਦੇ ਦੁੱਧ ਦੇ ਹੋਰ ਬਹੁਤ ਸਾਰੇ ਫਾਇਦੇ ਹਨ, ਜਿਹਨਾਂ ਦਾ ਅਗਰਮੈ ਜਿਕਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੇਖ ਬਹੁਤ ਵੱਡਾ ਹੋ ਜਾਵੇਗਾ ਪਰ ਮੈਂ ਲੇਖ ਨੂੰ ਇੱਥੋਂ ਤਕ ਹੀ ਸੀਮਿਤ ਰੱਖਣਾ ਚਾਹੁੰਦਾ ਹਾਂ ਕਿ ਫਿਰ ਅੱਜ ਕਿ ਹੋ ਗਿਆ ਹੈ ਕਿ ਅਸੀਂ ਆਪਣੇ ਹੱਥੀਂ ਆਪਣੇ ਬੱਚੇ ਦੇ ਮੁਹੋ ਉਸ ਦਾ ਹੱਕ ਕਿਉਂ ਖੋਹ ਰਹੇ ਹਾਂ । ਮਾਵਾਂ ਕਿਉਂ ਆਪਣੇ ਫਰਾਂ ਤੋਂ ਭੱਜ ਰਹੀਆਂ ਹਨ ਕਿਉਂ ਨਹੀਂ ਆਪਣੀ ਛਾਤੀ ਨਾਲ ਲਾ ਕੇ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਹਨ ਇਹ ਇਕ ਰਿਵਾ ਜਿਹਾ ਹੀ ਬਣਦਾ ਜਾ ਰਿਹਾ ਹੈ ਕਿ ਆਪਣਾ ਦੁੱਧ ਨਹੀਂ ਦੇਣਾ ਇਸ ਗੱਲ ਦੀ ਮੈਨੂੰ ਸਮਝ ਅੱਜ ਤੱਕ ਨਹੀਂ ਆ ਰਹੀ ਕਿ ਕਿਉਂ ਨਹੀਂ ਮਾਂ ਆਪਣਾ ਦੁੱਧ ਬੱਚੇ ਨੂੰ ਪਿਆਉਂਦੀ ਦੁਨੀਆਂ ਵਿਚ ਹਰ ਚੀ ਬਨਾਉਟੀ ਹੈ ਪਰ ਇੱਕ ਮਾਂ ਦੁੱਧ ਹੀ ਬਨਾਉਟੀ ਨਹੀਂ । ਪਰ ਹੁਣ ਉਹ ਵੀ ਬਣਾਉਟੀ ਦੁੱਧ ਬੱਚਿਆਂ ਨੂੰ ਪਲੋਸਿਆ ਜਾ ਰਿਹਾ ਹੈ ਆਪਣੇ ਹੱਥੀਂ ਅਸੀਂ ਆਪਣਿਆਂ ਬੱਚਿਆਂ ਨੂੰ ਹਿਰ ਪਿਆ ਰਹੇ ਹਾਂ ਮੇਰੇ ਹਿਸਾਬ ਨਾਲ ਕੰਪਨੀਆਂ ਆਪਣਾ ਫਾਇਦਾ ਲੈਣ ਵਾਸਤੇ ਕਈ ਪ੍ਰਕਾਰ ਦੇ ਸੋਸ਼ੇ ਛੱਡ ਦਿੰਦਿਆਂ ਹਨ, ਜਿਹਨਾਂ ਪਿੱਛੇ ਅਸੀਂ ਲਾਈਲੱਗ ਲੋਕ ਲਗ ਜਾਂਦੇ ਹਾਂ, ਇਸ ਕੰਪਨੀ ਦਾ ਦੁੱਧ ਵਧੀਆ ਹੈ ਕੋਈ ਕਹਿੰਦਾ ਹੈ ਕਿ ਇਸ ਕੰਪਨੀ ਦਾ ਦੁੱਧ ਵਧੀਆ ਹੈ, ਪਰ ਇੱਕ ਮਾਂ ਦਾ ਦੁੱਧ ਹੀ ਵਧੀਆ ਨਹੀਂ ਇਹ ਕਿਉਂ ਮੈਨੂੰ ਇੱਕ ਗੱਲ ਕਰਨ ਤੋਂ ਗੁਰੇ ਨਹੀਂ ਆਉਂਦਾ ਕਿ ਅੱਜਕੱਲ ਲੋਕ ਆਪਣੇ ਸਰੀਰ ਦੀ ਫਿੱਟਨੈਸ ਪਿੱਛੇ ਇੰਨੇ ਕੂ ਪੈ ਗਏ ਹਨ, ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਤੇ ਧੀਆਂ ਘਰ ਦੇ ਚੁੱਲ੍ਹੇ ਚੌਂਕੇ ਦਾ ਕੰਮ ਕਰਕੇ ਦੁੱਧ ਹੱਥਾਂ ਨਾਲ ਰਿੜਕਦੀਆਂ ਹੁੰਦੀਆਂ ਸੀ, ਉਹ ਅੱਜ ਜਿੰਮਾਂ ਮਗਰ ਕਿਉਂ ਪੈ ਗਈਆਂ ਹਨ, ਔਰਤਾਂ ਦੇ ਘਰ ਦੇ ਇੰਨੇ ਕੁ ਕੰਮ ਹੁੰਦੇ ਹਨ, ਜਿਹੜੇ ਸਾਰਾ ਸਾਰਾ ਦਿਨ ਮੁਕਦੇ ਨਹੀਂ ਹਨ, ਉਹ ਫਿਰ ਕਿਵੇਂ ਜਿੰਮਾਂ ਬਾਰੇ ਸੋਚਣ ਲਗ ਪਈਆਂ ਹਨ, ਆਪਾਂ ਨੂੰ ਆਪਣੇ ਪਿਛੋਕੜ ਵਲ ਝਾਤ ਮਾਰਨੀ ਪਵੇਗੀ ਆਪਣੇ ਫਰਾਂ ਤੋਂ ਭੱਜਣ ਦੀ ਨਹੀਂ ਲੋੜ। ਬੀਬੀਆਂ ਭੈਣਾਂ ਆਪਣੇ ਸਰੀਰ ਨੂੰ ਫਿੱਟਨੈਸ ਰੱਖਦੀਆਂ ਰੱਖਦੀਆਂ ਕਿਧਰੇ ਆਪਣੇ ਬੱਚਿਆਂ ਤੋਂ ਦੂਰ ਨਾ ਜਾਣ ਇਸ ਗੱਲ ਦਾ ਜਰੂਰ ਧਿਆਨ ਰੱਖਿਓ ਬੱਚਿਆਂ ਨੂੰ ਅਗਰ ਮਾਵਾਂ ਆਪਣਾ ਦੁੱਧ ਪਿਆਉਂਗੀਆਂ ਤਾਂ ਹੀ ਬੱਚਿਆਂ ਵਿੱਚ ਮਾਵਾਂ ਵਾਲੇ ਸੰਸਕਾਰ ਆਉਣਗੇ ਆਮ ਹੀ ਲੋਕ ਕਹਿੰਦੇ ਹਨ ਦੁੱਧ ਤੇ ਬੁੱਧ ਜਾਂਦੀ ਹੈ ਜੇ ਮਾਂ ਨੇ ਬੱਚੇ ਨੂੰ ਦੁੱਧ ਪਿਆਇਆ ਹੀ ਨਹੀਂ ਤੇ ਫਿਰ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਬੱਚੇ ਸਾਡੇ ਕਹਿਣ ਅਨੁਸਾਰ ਚੱਲਣਗੇ ਆਉ ਆਪਾਂ ਸਾਰੇ ਰਲ ਕੇ ਇਸ ਗੱਲ ਵਲ ਖਿਆਲ ਕਰੀਏ ਤੇ ਬਨਾਉਟੀ ਦੁੱਧ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖੀਏ ਤਾਂ ਹੀ ਅਸੀਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਾਂਗੇ ।   

Add new comment