ਫੋਨ ਦੀ ਵਰਤੋਂ ਜਾਂ ਦੁਵਰਤੋਂ

ਅੱਜ ਦਾ ਯੁੱਗ ਬੇਸ਼ਕ ਫ਼ੋਨ ਜਾਂ ਕੰਪਿਊਟਰ ਦਾ ਯੁੱਗ ਹੈ ਇਹਨਾਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਹੈ ਬਿਜਨਸ ਲਈ ਜਾਂ ਸਰਕਾਰੀ ਦੁਆਰੇ ਕੰਮ ਕਾਜ ਲਈ ਕੰਪਿਊਟਰ ਜਾਂ ਫ਼ੋਨ ਰਾਹੀਂ ਕੀਤੇ ਜਾ ਰਹੇ ਕੰਮ ਬੇਹੱਦ ਲਾਹੇਬੰਦ ਹਨ ਕਈ ਕਈ ਦਿਨਾਂ ਵਿੱਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਹੋਰ ਨਿਬੜਦੇ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆਂ ਦੀਆਂ ਦੂਰੀਆਂ ਵੀ ਫੋਨ ਜਰੀਏ ਘਟ ਗਈਆਂ ਹਨ। ਆਨਲਾਈਨ ਪੜ੍ਹਾਈਆਂ ਜਾਂ ਘਰ ਬੈਠੇ ਕਿਸੇ ਵੀ ਟ੍ਰੇਨਿੰਗ ਦੀਆਂ ਕਲਾਸਾਂ ਲਾਈਆਂ ਜਾ ਸਕਦੀਆਂ ਹਨ। ਪੂਰੀ ਦੁਨੀਆ ਇਸ ਸਹੂਲਤ ਨੂੰ ਮਾਣਦੇ ਹੋਏ ਆਪਣੀ ਰੋਜ਼ੀ ਰੋਟੀ ਵੀ ਕਮਾ ਰਹੀ। ਅੱਜ ਦਾ ਦੌਰ ਆਨਲਾਈਨ ਦਾ ਦੌਰ ਹੈ ਇਸ ਲਈ ਫੋਨ ਅਤੇ ਕੰਪਿਊਟਰ ਬਹੁਤ ਜਰੂਰੀ ਹੈ।
ਪਰ ਇਸ ਲਈ ਦੁਰਵਰਤੋਂ ਵੀ ਉਨੇ ਹੀ ਜੋਰਾਂ ਤੇ ਚੱਲ ਰਹੀ ਹੈ ਹੁਣ ਸ਼ਾਤਰ ਦਿਮਾਗਾਂ ਨੂੰ ਡਾਕੂ ਬਣ ਕੇ ਬੈਂਕ ਜਾਂ ਕੋਈ ਹੋਰ ਲੁੱਟ ਖੋਹ ਕਰਨ ਲਈ ਨਹੀਂ ਆਉਣਾ ਪੈਂਦਾ ਬਸ ਫੋਨਾਂ ਜਰੀਏ ਹੀ ਅਕਾਊਂਟ ਸਾਫ ਕਰ ਦਿੱਤੇ ਜਾਂਦੇ ਹਨ। ਵੱਡੇ ਵੱਡੇ ਸਕਾਈਮ ਤਾਂ ਹੋ ਹੀ ਰਹੇ ਨੇ, ਇਸ ਤੋਂ ਇਲਾਵਾ ਵੀ ਦੁਰਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਆਪਾਂ ਸਭ ਜਾਣਦੇ ਹਾਂ ਕਿ ਫੋਨ ਵਿੱਚ ਬਹੁਤ ਹੀ ਸੋਸ਼ਲ ਸਾਈਟਾਂ ਹਨ। ਇਹਨਾਂ ਸਾਈਟਾਂ ਵਿੱਚ ਇਨਸਾਨ ਇੱਕ ਦਲ ਦਲ ਦੀ ਤਰ੍ਹਾਂ ਧਸ ਚੁੱਕਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗੀ ਤੱਕ ਸਭ ਇਹਨਾਂ ਸਾਈਟਾਂ ਦੀ ਦੁਰਵਰਤੋਂ ਕਰ ਰਹੇ ਹਨ। ਕਈਆਂ ਦੇ ਘੰਟਿਆਂ ਬਧੀ ਬਿਨਾਂ ਲੋੜ ਤੋਂ ਫੋਨ ਹੱਥਾਂ ਵਿੱਚ ਰਹਿੰਦੇ ਹਨ ਤੇ ਕਈ ਵੇਲੜਾਂ ਨੇ ਤਾਂ ਦਿਨ ਰਾਤ ਦਾ ਫਰਕ ਹੀ ਮੁਕਾ ਦਿੱਤਾ ਹੈ ਫੇਸਬੁਕ ਇੰਸਟਾਗਰਾਮ ਯੂਟੀਊਬ ਜਾਂ ਫਿਰ ਰੀਲਾਂ ਦੇਖਣ ਦਾ ਨਸ਼ਾ ਇਨਸਾਨੀ ਜ਼ਿੰਦਗੀ ਤੇ ਬੇਹੱਦ ਭਾਰੂ ਪੈ ਗਿਆ ਹੈ। ਰਿਸ਼ਤੇ ਨਾਤੇ ਸਕੇ ਸਬੰਧੀ ਇਸ ਮਾਰੂ ਨਸ਼ੇ ਦੀ ਮਾਰ ਤੋਂ ਨਹੀਂ ਬਚ ਸਕਦੇ। ਜਿਸ ਤਰ੍ਹਾਂ ਚਿੱਟਾ ਜਵਾਨੀਆਂ ਖਾ ਰਿਹਾ ਹੈ ਉਸੇ ਤਰ੍ਹਾਂ ਫੋਨ ਦੇ ਵਿੱਚ ਚੱਲ ਰਹੀਆਂ ਸਾਈਟਾਂ ਇਨਸਾਨੀ ਰਿਸ਼ਤੇ ਖਾ ਰਹੀਆਂ ਹਨ। ਬੈਠ ਕੇ ਗੱਲ ਬਾਤ ਕਰਨ ਦੀਆਂ ਸਾਂਝਾ ਤਾਂ ਕਦੋਂ ਦੀਆਂ ਖ਼ਤਮ ਹੋ ਗਈਆਂ ਨੇ, ਅੱਜਕਲ ਤਾਂ ਕਿਸੇ ਦੇ ਦੁਖ ਸੁੱਖ ਦਾ ਪਤਾ ਵੱਟਸਐਪ ਦੇ ਸਟੇਟਸ ਹੀ ਦੱਸ ਦੇ ਹਨ ਤੇ ਜਿਆਦਾਤਰ ਲੋਕ ਸਟੇਟਸਾਂ ਰਾਹੀਂ ਮਹਿਣੋ ਮਹਿਣੀ ਹੋਣ ਦਾ ਰਿਵਾਜ਼ ਵੀ ਪਾਲੀ ਬੈਠੇ ਨੇ, ਖ਼ੈਰ ਇਹ ਤਾਂ ਆਮ ਜਿਹੀ ਗੱਲ ਹੋ ਗਈ ਹੈ।

Add new comment